ਕਾਦੀਆਂ, 19 ਜੁਲਾਈ (ਅਬਦੁਲ ਸਲਾਮ ਤਾਰੀ)- ਮਾਰਕੀਟ ਕਮੇਟੀ ਵਲੋਂ ਫਰੂਟ ਨਾਲ ਲ¤ਦੇ ਦੋ ਟੈਂਪੂ ਜੋ ਬਟਾਲਾ ਤੋਂ ਫਰੂਟ ਲੈ ਕੇ ਕਾਦੀਆਂ ਆ ਰਹੇ ਸਨ ਉਸ ਨੂੰ ਕਾਦੀਆਂ ਮਾਰਕੀਟ ਕਮੇਟੀ ਦੀ ਫੀਸ ਅਦਾ ਨਾ ਕਰਨ ਦੇ ਕਾਰਣ ਫੜਕੇ ਪੁਲਿਸ ਥਾਣਾ ਕਾਦੀਆਂ ਵਿ¤ਖੇ ਬੰਦ ਕਰਨ ਦੇ ਰੋਸ ਵਜੋਂ ਸਥਾਨਕ ਰੇਹੜੀ ਫੜੀ ਯੁਨੀਅਨ ਵਾਲਿਆਂ ਨੇ ਪੁਲਿਸ ਥਾਣਾ ਕਾਦੀਆਂ ਵਿਖੇ ਜਮਾਂ ਹੋ ਕੇ ਮਾਰਕੀਟ ਕਮੇਟੀ ਵਲੋਂ ਧ¤ਕਾ ਕਰਨ ਦਾ ਦੋਸ਼ ਲਗਾਉਂਦਿਆਂ ਰੋਸ ਪ੍ਰਗਟ ਕੀਤਾ । ਜਦ ਇਸ ਸਬੰਧੀ ਕੋਂਸਲਰ ਮਹਿੰਦਰਪਾਲ ਨੂੰ ਸੂਚਨਾ ਮਿਲੀ ਤਾਂ ਉਹ ਨਿਤਰਕੇ ਗਰੀਬ ਫੜੀ ਰੇਹੜੀ ਯੂਨੀਅਨ ਦੇ ਹ¤ਕ ਵਿ¤ਚ ਆ ਖਲੋਤੇ ਤੇ ਮਾਰਕੀਟ ਕਮੇਟੀ ਵਲੋਂ ਗਰੀਬਾਂ ਨਾਲ ਧ¤ਕਾ ਕਰਨ ਦਾ ਵਿਰੋਧ ਕਰਦੇ ਰਹੇ ।ਇਸ ਮੋਕੇ ਮਹਿੰਦਰਪਾਲ ਕੋਂਸਲਰ ਨੇ ਦ¤ਸਿਆ ਗਰੀਬ ਰੇਹੜੀ ਵਾਲੇ ਪਹਿਲਾਂ ਹੀ ਗਰੀਬੀ ਦੀ ਮਾਰ ਝ¤ਲ ਰਹੇ ਹਨ ਅਤੇ ਹੁਣ ਮਾਰਕੀਟ ਕਮੇਟੀ ਵਾਲੇ ਉਹਨਾਂ ਨੂੰ ਨਜਾਇਜ ਪ੍ਰੇਸ਼ਾਨ ਕਰ ਰਹੇ ਹਨ। ਉਹਨਾਂ ਦ¤ਸਿਆ ਕਿ ਬਟਾਲਾ ਮੰਡੀ ਵਿ¤ਚੋਂ ਜੋ ਵੀ ਫਰੂਟ ਟੈਪੂਆਂ ਤੇ ਲ¤ਦਕੇ ਹੋਰ ਪਿੰਡਾਂ ਕਸਬਿਆਂ ਨੂੰ ਨਿਕਲਦਾ ਹੈ ਉਸਦੀ ਬਟਾਲਾ ਮਾਰਕੀਟ ਕਮੇਟੀ ਨੇ ਫੀਸ ਪਹਿਲਾਂ ਹੀ ਲਈ ਹੁੰਦੀ ਹੈ ਅਤੇ ਹੁਣ ਇਹ ਫਰੂਟ ਕਾਦੀਆਂ ਆਉਣ ਤੇ ਕਾਦੀਆਂ ਦੀ ਮਾਰਕੀਟ ਕਮੇਟੀ ਦੋਬਾਰਾ ਇਸਦੀ ਫੀਸ ਮੰਗ ਰਹੀ ਹੈ। ਜੋ ਇਹਨਾਂ ਗਰੀਬਾਂ ਨਾਲ ਸਰਾਸਰ ਧ¤ਕਾ ਹੈ ।ਜਿਸਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾਵੇਗਾ। ਜਦ ਇਸ ਸਬੰਧੀ ਨਗਰ ਕੋਸਲ ਦੇ ਪ੍ਰਧਾਨ ਸ. ਜਰਨੈਲ ਸਿੰਘ ਮਾਹਲ ਨੂੰ ਪਤਾ ਲ¤ਗਿਆ ਤੇ ਉਹਨਾਂ ਨੇ ਇਸ ਮਾਮਲੇ ਦਾ ਹ¤ਲ ਕ¤ਢਣ ਲਈ ਮਾਰਕੀਟ ਕਮੇਟੀ ਕਾਦੀਆਂ ਨੂੰ ਬੇਨਤੀ ਕੀਤੀ ਤੇ ਮਾਲ ਨੂੰ ਛ¤ਡਣ ਲਈ ਕਿਹਾ। ਇਸ ਉਪਰਾਂਤ ਮਹਿੰਦਰਪਾਲ ਕੋਂਸਲਰ, ਸ. ਜਰਨੈਲ ਸਿੰਘ ਮਾਹਲ ਪ੍ਰਧਾਨ ਨਗਰ ਕੋਂਸਲ ਕਾਦੀਆਂ ਅਤੇ ਸਮੂਹ ਰੇਹੜੀ ਯੂਨੀਅਨ ਨੇ ਪੁਲਿਸ ਥਾਣਾ ਕਾਦੀਆਂ ਵਿ¤ਖੇ ਮਾਰਕੀਟ ਕਮੇਟੀ ਦੇ ਸਕ¤ਤਰ ਜਸਵਿੰਦਰ ਸਿੰਘ ਰਿਆੜ ਅਤੇ ਫੋਨ ਰਾਹੀਂ ਐਸ ਡੀ ਐਮ ਬਟਾਲਾ ਨਾਲ ਗ¤ਲ ਕੀਤੀ ਪਰ ਜਸਵਿੰਦਰ ਸਿੰਘ ਨੇ ਉਹਨਾਂ ਨੂੰ ਫੀਸ ਦੀ ਪਰਚੀ ਕਰਵਾ ਕੇ ਮਾਲ ਲੈ ਜਾਣ ਤੇ ਅੜੇ ਰਹੇ।
ਇਸ ਮੋਕੇ ਗ¤ਡੀ ਦੇ ਡਰਾਈਵਰ ਨੇ ਮਾਰਕੀਟ ਕਮੇਟੀ ਦੇ ਸਕ¤ਤਰ ਜਸਵਿੰਦਰ ਸਿੰਘ ਰਿਆੜ ਨੂੰ ਦ¤ਸਿਆ ਕਿ ਉਹ ਹਰ ਮਹੀਨੇ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੂੰ 2500 ਰੁਪਏ ਜਮਾਂ ਕਰਵਾਉਂਦਾ ਹੈ। ਪਰ ਹੁਣ ਕਮੇਟੀ ਵਾਲੇ ਉਹਨਾਂ ਤੋਂ ਹੋਰ ਪੈਸੇ ਦੀ ਮੰਗ ਕਰਦੇ ਹਨ। ਉਹਨਾਂ ਨੇ ਇਹ ਵੀ ਦ¤ਸਿਆ ਕਿ ਕਾਦੀਆਂ ਦੀ ਸਬਜੀ ਮੰਡੀ ਵਿਚ ਮਾਲ ਪੂਰਾ ਨਾ ਮਿਲਣ ਕਾਰਨ ਸਾਨੂੰ ਮਾਲ ਬਟਾਲਾ ਅਤੇ ਹੋਰ ਸ਼ਹਿਰਾਂ ਤੋਂ ਮੰਗਵਾਉਣਾ ਪਂੈਦਾ ਹੈ ਜਿਸ ਕਾਰਨ ਉਹਨਾਂ ਨੂੰ ਬਟਾਲਾ ਦੇ ਆੜਤੀ ਸਾਨੂੰ ਆੜਤ ਸਮੇਤ ਮਾਲ ਦਿੰਦੇ ਹਨ ਅਤੇ ਅਸੀਂ ਮਾਲ ਕਾਦੀਆਂ ਲੈ ਕੇ ਆਉਦੇ ਹਾਂ ਪਰ ਮਾਰਕੀਟ ਕਮੇਟੀ ਕਾਦੀਆਂ ਦੇ ਕਰਮਚਾਰੀਆਂ ਵਲੋਂ ਸਾਨੂੰ ਨਾਜਾਇਜ ਪ੍ਰ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਦੋਂ ਇਸ ਸੰਬੰਧ ਵਿਚ ਮਾਰਕੀਟ ਕਮੇਟੀ ਦੇ ਸਕ¤ਤਰ ਜਸਵਿੰਦਰ ਸਿੰਘ ਰਿਆੜ ਨਾਲ ਗ¤ਲ ਕੀਤੀ ਤਾਂ ਉਹਨਾਂ ਕਿਹਾ ਕਿ ਮਾਰਕੀਟ ਕਮੇਟੀ ਕਾਦੀਆਂ ਦੀ ਫੀਸ ਵਿ¤ਚ ਭਾਰੀ ਗਿਰਾਵਟ ਆ ਰਹੀ ਹੈ ਅਤੇ ਜੋ ਟਾਰਗਟ ਕਾਦੀਆਂ ਮੰਡੀ ਦਾ ਹੈ ਉਹ ਦਿਨੋ ਦਿਨ ਘ¤ਟਦਾ ਜਾ ਰਿਹਾ ਹੈ ਜੋ ਸਾਡੇ ਲਈ ਬਹੂਤ ਗੰਭੀਰ ਮਾਮਲਾ ਬਣ ਗਿਆ ਹੈ ਅਤੇ ਇਸ ਘਾਟੇ ਨੂੰ ਪੂਰਾ ਕਰਨ ਲਈ ਅਸੀਂ ਜੋ ਬਿਨਾਂ ਫੀਸ ਦਿ¤ਤੇ ਵਾਹਣ ਕਾਦੀਆਂ ਆਉਂਦੇ ਹਨ ਉਹਨਾਂ ਨਾਲ ਸਖਤੀ ਕੀਤੀ ਜਾਂਦੀ ਹੈ। ਇਹ ਵੀ ਪਤਾ ਲ¤ਗਾ ਹੈ ਕਿ ਮਾਰਕੀਟ ਕਮੇਟੀ ਕਾਦੀਆਂ ਵਲੋਂ 1500 ਰੁ. ਲੈ ਕੇ ਮਾਲ ਛ¤ਡ ਦਿ¤ਤਾ ਗਿਆ ।