1 ਕਿਲੋ 100 ਗਰਾਮ ਅਫੀਮ ਬਰਾਮਦ-ਦੋਸ਼ੀ ਫਰਾਰ

ਬਰੇਟਾ, 19 ਜੁਲਾਈ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਸਥਾਨਕ ਪੁਲਿਸ ਵੱਲੋ ਜਿਲਾ ਪੁਲਿਸ ਮੁਖੀ ਦੇ ਪਰਮਵੀਰ ਸਿੰਘ ਪਰਮਾਰ ਦੇ ਦਿਸ਼ਾ-ਨਿਰਦੇਸ਼ਾਂ ਤੇ ਨਸਿਆਂ ਖਿਲਾਫ ਅਰੰਭੀ ਮੁਹਿਮ ਤਹਿਤ ਕਾਰਵਾਈ ਕਰਦੇ ਹੋਏ 1 ਕਿਲੋ 100 ਅਫੀਮ ਰੀਕਵਰਿੰਗ ਦਾ ਦਾਅਵਾ ਕਰਦੇ ਹੋਏ ਸਥਾਨਕ ਪੁਲਿਸ ਥਾਣੇ ਦੇ ਮੁੱਖੀ ਜਸਵੀਰ ਸਿੰਘ ਨੇ ਦੱਸਿਆ ਕਿ ਮੁਖਵਰੀ ਦੇ ਅਧਾਰ ਤੇ ਕਾਂਸਟੇਲਬ ਸਲਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਅਸਵਨੀ ਕੁਮਾਰ ਵਾਸੀ ਬਰੇਟਾ ਦੇ ਘਰ ਛਾਪਾਮਾਰੀ ਕਰਕੇ 1 ਕਿਲੋ 100 ਗਰਾਮ ਅਫੀਮ ਬਰਾਮਦ ਕੀਤੀ ਜਦਕਿ ਦੋਸ਼ੀ ਮੌਕੇ ਤੋ ਫਰਾਰ ਹੋ ਗਿਆ।ਪੁਲਿਸ ਦੋਸ਼ੀ ਖਿਲਾਫ ਐਨ ਡੀ ਪੀ ਐਸ 1985 ਅਧੀਨ ਕਾਰਵਾਈ ਅਰੰਭ ਦਿੱਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਵਿਅਕਤੀ ਵਿਰੁੱਧ ਪਹਿਲਾਂ ਵੀ ਅਫੀਮ ਦੇ 2 ਮਾਮਲੇ ਦਰਜ ਹਨ ਅਤੇ ਛੇਤੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਜਾਰੀ ਰਹੇਗੀ।

Send this to a friend