ਸ੍ਰੀ ਹਰਗੋਬਿੰਦਪੁਰ, 19 ਜੁਲਾਈ (ਚਰਨਜੀਤ ਸਿੰਘ ਚੀਮਾ)- ਨੂੰ ਰਾਤ ਸਮੇ ਬਸ ਅਡਾ ਤੋ ਤਿੰਨ ਰੋਡਵੇਜ ਦੀਆਂ ਖੜੀਆ ਬਸਾ ਦੀਆਂ ਬੈਟਰੀਆਂ ਚੋਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ।ਡਰਾਈਵਰ ਯੁਨੀਅਨ ਦੇ ਪ੍ਰਧਾਨ ਰਵਿੰਦਰ ਸਿੰਘ ਨੇ ਪਤਰਕਾਰਾ ਨੂੰ ਜਾਣਕਾਰੀ ਦਿਤੀ ਕਿ ਬਸ ਨੰਬਰ ਪੀ.ਪੀ.6ਐਫ-2813 ਅਤੇ ਇਕ ਪੀ.ਬੀ 06-0358 ਦੀਆਂ ਬੈਟਰੀਆਂ ਚੋਰੀ ਹੋਈਆ ਹਨ।ਉਹਨਾ ਕਿਹਾ ਕਿ ਸਾਡੇ ਕੋਲੋ ਅਡਾ ਫੀਸ ਹਰ ਗੇੜੇ ਵਸੂਲ ਕੀਤੀ ਜਾਦੀ ਹੈ ਪਰ ਇਸਦੇ ਬਦਲੇ ਬਸਾ ਦੀ ਸੰਭਾਲ ਦਾ ਕੋਈ ਪ੍ਰਬੰਧ ਨਹੀ ਹੈ ਅਤੇ ਨਾ ਹੀ ਕੋਈ ਚੋਕੀਦਾਰ ਦਾ ਪ੍ਰਬੰਧ ਹੈ।ਉਹਨਾ ਇਹ ਵੀ ਕਿਹਾ ਕਿ ਬਸ ਅਡੇ ਤੇ ਕੋਈ ਵੀ ਸਹੁਲਤ ਨਹੀ ਹੈ ਉਹਨਾ ਕਿਹਾ ਕਿ ਬਸ ਅਡੇ ਤੇ ਬਾਥਰੂਮ ਵੀ ਨਹੀ ਬਣੇ ਤੇ ਨਾ ਹੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਹੈ।ਉਹਨਾ ਨਗਰ ਕੌਸਲ ਤੇ ਨਿਸਾਨਾ ਸਾਧਦੇ ਹੋਏ ੁਕਹਾ ਕਿ ਇਹ ਸਾਰੀ ਜਿਮੇਦਾਰੀ ਨਗਰ ਕੌਸਲ ਦੀ ਹੈ ਜਿਹੜੀ ਸਾਡੇ ਕੋਲੋ ਅਡਾ ਫੀਸ ਵਸੁਲ ਕਰਦੀ ਹੈ।ਉਹਨਾ ਇਹ ਵੀ ਕਿਹਾ ਕਿ ਜਿਥੇ ਬਸਾ ਖੜੀਆਂ ਹਨ ਉਥੋ 50 ਮੀਟਰ ਤੇ ਥਾਣਾ ਸ੍ਰੀ ਹਰਗੋਬਿੰਦਪੁਰ ਹੈ ਤੇ ਦੂਜੇ ਪਾਸੇ 50ਮੀਟਰ ਦੀ ਦੂਰੀ ਤੇ ਡੀ.ਐਸ.ਪੀ ਦਾ ਦਫਤਰ ਹੈ ਪਰ ਚੋਰਾ ਨੇ ਬਿਲਕੁਲ ਨਿਡਰ ਹੋ ਕੇ ਚੋਰੀ ਕੀਤੀ।ਇਸ ਮੋਕੇ ਤੇ ਡਰਾਈਵਰ ਯੂਨੀਅਨ ਦੇ ਮੈਬਰਾ ਤੋ ਇਲਾਵਾ ਕਈ ਹੋਰ ਆਦਮੀ ਮੌਜੂਦ ਸਨ।