ਤਲਵੰਡੀ ਸਾਬੋ,18 ਜੁਲਾਈ (ਰਾਮ ਰੇਸ਼ਮ ਨਥੇਹਾ)- ਕਿਸਾਨੀ ਮਸਲਿਆਂ ਨੂੰ ਲੈ ਕੇ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ (ਟਿਕੈਤ) ਦੀ ਮਹੀਨਾਵਾਰ ਬਲਾਕ ਪੱਧਰੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਸਰੋਵਰ ਦੇ ਕੰਢੇ ‘ਤੇ ਕਾਰਜਕਾਰੀ ਬਲਾਕ ਪ੍ਰਧਾਨ ਸੁਖਪਾਲ ਸਿੰਘ ਜਵੰਧਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਦਾਰਾ ਸਿੰਘ ਮਾਈਸਰਖਾਨਾ ਤੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਉਚੇਚੇ ਤੌਰ ‘ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਦਾਰਾ ਸਿੰਘ ਮਾਈਸਰਖਾਨਾ, ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਤੋਂ ਡਾ. ਸੁਆਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਅਣਗੌਲਿਆ ਕੀਤਾ ਹੋਇਆ ਹੈ ਜਿਸ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਨਸਾਂ ਦਾ ਪੂਰਾ ਬਣਦਾ ਵਾਜਿਬ ਭਾਅ ਨਹੀਂ ਮਿਲਿਆ। ਖੇਤੀਬਾੜੀ ਉ¤ਪਰ ਕੁਦਰਤ ਅਤੇ ਸਰਕਾਰਾਂ ਦੀਆਂ ਲਗਾਤਾਰ ਮਾਰਾਂ ਪੈ ਰਹੀਆਂ ਹਨ। ਇਨ੍ਹਾਂ ਮਾਰਾਂ ਨੇ ਕਿਸਾਨਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਜਿੰਨਾ ਚਿਰ ਖੇਤੀਬਾੜੀ ਤੇ ਇਹ ਰਿਪੋਰਟ ਲਾਗੂ ਨਹੀਂ ਕੀਤੀ ਜਾਂਦੀ ਉਨ੍ਹਾਂ ਚਿਰ ਕਿਸਾਨ ਆਪਣੇ ਪੈਰਾਂ ਸਿਰ ਖੜ੍ਹਾ ਨਹੀਂ ਹੋ ਸਕਦਾ। ਮੀਟਿੰਗ ਵਿਚ ਮਤੇ ਪਾਸ ਕਰਕੇ ਮੰਗ ਕੀਤੀ ਗਈ ਕਿ ਡਾ. ਸੁਆਮੀਨਾਥਨ ਤੇ ਡਾ. ਰਮੇਸ਼ ਚੰਦ ਕਮੇਟੀ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ, ਖੇਤੀ ਬਜਟ ਵੱਖਰਾ ਰੱਖਿਆ ਜਾਵੇ, ਯਕ-ਮੁਸ਼ਤ ਸਕੀਮ ਤਹਿਤ ਕਿਸਾਨਾਂ ਸਿਰ ਖੜ੍ਹੇ ਕਰਜ਼ਿਆਂ ਉਪਰ ਲਕੀਰ ਮਾਰੀ ਜਾਵੇ। ਜੋ ਕਿਸਾਨ ਖੁਦਕੁਸ਼ੀਆਂ ਕਰ ਗਏ ਹਨ ਉਨ੍ਹਾਂ ਦੇ ਪਰਿਵਾਰਾਂ ਨੂੰ ਸਰਕਾਰਾਂ ਵਿੱਤੀ ਸਹਾਇਤਾ ਵਜੋਂ 10 ਲੱਖ ਰੁਪਏ ਮੁਆਵਜਾ ਅਤੇ ਇਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਵੇ ਤੇ ਉਨ੍ਹਾਂ ਦੇ ਸਿਰ ਖੜ੍ਹਾ ਸਾਰਾ ਕਰਜ਼ਾ ਮੁਆਫ ਕਰੇ।ਨ ਇਸ ਸਮੇਂ ਮੀਟਿੰਗ ਵਿੱਚ ਗੁਰਮੀਤ ਸਿੰਘ ਗੁਰੂਸਰ, ਮਾਘੀ ਸਿੰਘ ਗਾਟਵਾਲੀ, ਕਰਮਜੀਤ ਸਿੰਘ ਜੱਜਲ, ਮਿੱਠੂ ਸਿੰਘ ਮਾਹੀਨੰਗਲ, ਮਲਕੀਤ ਸਿੰਘ ਸੰਦੋਹਾ, ਪਿਸ਼ੋਰਾ ਸਿੰਘ ਸੇਖੂ, ਐਜਬ ਸਿੰਘ ਤਲਵੰਡੀ ਸਾਬੋ, ਸੁਖਮੰਦਰ ਸਿੰਘ ਭਾਗੀਵਾਂਦਰ, ਜਗਤਾਰ ਸਿੰਘ ਕੋਟਬਖਤੂ, ਜਗਜੀਤ ਸਿੰਘ ਗੁਰੂਸਰ, ਹਾਕਮ ਸਿੰਘ ਸੰਦੋਹਾ, ਹਰਗੋਬਿੰਦ ਸਿੰਘ ਮਾਈਸਰਖਾਨਾ ਆਦਿ ਆਗੂਆਂ ਤੋਂ ਇਲਾਵਾ ਕਿਸਾਨ ਹਾਜ਼ਰ ਸਨ।