ਸ੍ਰੀ ਅਨੰਦਪੁਰ ਸਾਹਿਬ, 18 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)-ਯੂ ਕੇ ਨਿਵਾਸੀ ਬੀਬੀ ਕਮਲਜੀਤ ਕੌਰ ਰੱਤੂ ਵਲੋਂ ਸਥਾਨਕ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਸੰਗਤ ਸਿੰਘ ਅਨੰਦਪੁਰ ਸਾਹਿਬ ਦੇ ¦ਗਰ ਹਾਲ ਦੀ ਬਿਜਲੀ ਫਿਟਿੰਗ ਲਈ ਇਕ ਲੱਖ ਰੁਪਏ ਦੀ ਸਹਾਇਤਾ ਦਿਤੀ ਗਈ ਜਿਸ ਲਈ ਇਥੋ ਦੇ ਮੁੱਖ ਪ੍ਰਬੰਧਕ ਜਥੇਦਾਰ ਮਹਿੰਦਰ ਸਿੰਘ ਮਾਹਲ ਨੇ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ ਹੈ। ਜਥੇਦਾਰ ਮਾਹਲ ਅਤੇ ਜਨਰਲ ਸਕੱਤਰ ਭਾਈ ਮੋਹਨ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਰੱਤੂ ਅਤੇ ਉਨ੍ਹਾਂ ਦੀ ਮਾਤਾ ਕਮਲਜੀਤ ਕੌਰ ਰੱਤੂ ਵਲੋਂ ਇਹ ਮਹਾਨ ਸੇਵਾ ਕੀਤੀ ਗਈ ਹੈ। ਉਨ੍ਹਾਂ ਕਿਹਾ ਗੁਰੂ ਘਰ ਵਿਚ ਨਵੇ ਬਣਾਏ ¦ਗਰ ਹਾਲ ਵਿਚ ਬਿਜਲੀ ਦੀ ਫੀਟਿੰਗ ਦੀ ਲੋੜ ਨੂੰ ਦੇਖਦਿਆਂ ਇਹ ਸੇਵਾ ਕਰਵਾਈ ਗਈ ਹੈ ਜੋ ਹੋਲਾ ਮਹੱਲਾ ਅਤੇ ਹੋਰ ਸਮਾਗਮਾਂ ਮੋਕੇ ਲੋੜੀਂਦੀ ਸੀ। ਉਨ੍ਹਾਂ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਅੱਗੇ ਤੋ ਵੀ ਇਸੇ ਤਰਾਂ ਸਹਿਯੋਗ ਦੀ ਆਸ ਪ੍ਰਗਟਾਈ।
ਇਸ ਮੋਕੇ ਗੁਰੂ ਘਰ ਦੇ ਸੇਵਾਦਾਰ ਬੂਟਾ ਸਿੰਘ ਤੇ ਲਖਵਿੰਦਰ ਸਿੰਘ ਵੀ ਹਾਜਰ ਸਨ।