ਸ਼ਿਮਲਾ, 16 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਦੋ ਸੀਨੀਅਰ ਸਰਹੱਦੀ ਸੜਕ ਸੰਗਠਨ (ਬੀ. ਆਰ. ਓ.) ਅਧਿਕਾਰੀਆਂ ਖਿਲਾਫ਼ ਸ਼ਿਮਲਾ ਦੀ ਅਦਾਲਤ ‘ਚ ਸਾਲ 2009 ‘ਚ ਟੈਲੀਫੋਨ ਐਕਸਚੇਂਜ ਦੇ ਸਾਮਾਨ ਦੀ ਖਰੀਦਦਾਰੀ ‘ਚ ਘੁਟਾਲਾ ਕਰਨ ਦੇ ਦੋਸ਼ ‘ਚ ਅੱਜ ਸੀ. ਬੀ. ਆਈ ਵਲੋਂ ਚਾਰਜ ਸ਼ੀਟ ਦਾਖਲ ਕੀਤੀ ਗਈ ਹੈ। ਇਸ ਦੀ ਜਾਣਕਾਰੀ ਇਸ ਮਾਮਲੇ ਦੇ ਜਾਂਚ ਅਧਿਕਾਰੀ ਨੇ ਦਿੱਤੀ। ਦੋਵੇਂ ਦੋਸ਼ੀ ਬ੍ਰਿਗੇਡੀਅਰ ਜੇ. ਕੇ. ਨਾਰੰਗ ਤੇ ਲੈਫਟੀਨੈਂਟ ਕਰਨਲ ਚਨਚਲ ਜਾਂਬ ਨੂੰ ਇਸ ਯੋਜਨਾ ‘ਚ ਨਿਯੁਕਤ ਕੀਤਾ ਗਿਆ ਸੀ। ਸੀ. ਬੀ. ਆਈ. ਦੇ ਸੁਪਰੀਟੈਂਡੈਂਟ ਆਫ ਪੁਲਿਸ ਆਰ. ਉਪਾਸਕ ਨੇ ਦੱਸਿਆ ਕਿ ਚਾਰਜ ਸ਼ੀਟ ਬੀਤੇ ਦਿਨ ਵਿਸ਼ੇਸ਼ ਜੱਜ ਪੀ. ਐਸ. ਰਾਣਾ (ਸੀ. ਬੀ. ਆਈ.) ਦੀ ਅਦਾਲਤ ‘ਚ ਦਾਇਰ ਕੀਤੀ ਗਈ ਸੀ। ਸੀ. ਬੀ. ਆਈ. ਨੇ ਪਿਛਲੇ ਵਰ੍ਹੇ ਮਾਰੇ ਛਾਪਿਆਂ ਦੌਰਾਨ ਨਾਰੰਗ ਦੇ ਘਰੋਂ ਨੋਇਡਾ ਵਿਚੋਂ 1.33 ਲੱਖ ਰੁਪਏ, ਉਸ ਦੇ ਬੈਂਕ ਖਾਤੇ ਵਿਚੋਂ 30 ਲੱਖ ਰੁਪਏ ਤੇ 5 ਲੱਖ ਦੀ ਕੀਮਤ ਦੇ ਗਹਿਣੇ ਉਸ ਦੇ ਲਾਕਰ ‘ਚੋਂ ਜ਼ਬਤ ਕੀਤੇ ਸਨ।
ਸੀ. ਬੀ. ਆਈ. ਵੱਲੋਂ ਬੀ. ਆਰ. ਓ. ਅਧਿਕਾਰੀਆਂ ਖਿਲਾਫ਼ ਚਾਰਜਸ਼ੀਟ ਦਾਖਲ



