ਆਨੰਦਪੁਰ ਸਾਹਿਬ, 16 ਅਕਤੂਬਰ (ਸਿੰਘ ਡਰੋਲੀ)-ਮਾਝੇ ਦੀ ਪਵਿੱਤਰ ਧਰਤੀ ਨੌਸ਼ਹਿਰਾ ਪੁੰਨੂਆ ਵਿਖੇ ਹੋਈ ‘ਇਨਸਾਫ ਰੈਲੀ’ ਨੂੰ ਕਾਮਯਾਬ ਕਰਨ ਵਾਲੇ ਜਿਲਾ ਪ੍ਰਧਾਨਾ ਨੂੰ ਸਨਮਾਨਿਤ ਕਰਨ ਲਈ ਸ਼੍ਰੀ ਕੇਸਗੜ ਆਨੰਦਪੁਰ ਵਿਖੇ ਸਮਾਰੋਹ ਕਰਵਾਇਆਂ ਗਿਆ, ਜਿਸ ਵਿੱਚ ਸਿੱਖ ਪੰਥ ਲਈ ਸਘੰਰਸ਼ ਕਰਨ ਵਾਲੇ ਆਗੂ ਸਿਮਰਨਜੀਤ ਸਿੰਘ ਜੀ ਮਾਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਭਾਈ ਧਿਆਂਨ ਸਿੰਘ ਮੰਡ(ਸੀਨੀਅਰ ਮੀਤ ਪ੍ਰਧਾਨ) ਜਸਕਰਨ ਸਿੰਘ ਕਾਹਨ ਸਿੰਘ ਵਾਲਾ (ਜਨਰਲ ਸਕੱਤਰ) ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੋਕੇ ਕਰਾਏ ਸਮਾਰੋਹ’ਚ ਧਿਆਨ ਸਿੰਘ ਮੰਡ ਨੇ ਸੰਬੋਧਨ ਕਰਦਿਆਂ ਵੱਖ ਵੱਖ ਜਿਲਿਆ ਦੇ ਅਹੁਦੇਦਾਰਾ ਦਾ ਕੋਟਿ ਕੋਟਿ ਧੰਨਵਾਦ ਕੀਤਾ ਜਿਨਾ ਨੇ ਇੱਕ ਮਹੀਨੇ ਦੇ ਵਖਵੇ ਦੇ ਵਿੱਚ ਹੀ ਮੇਹਨਤ ਕਰਕੇ ਰੈਲੀ ਨੂੰ ਕਾਮਯਾਬ ਬਣਾਇਆ। ਅਸੀ ਉਹਨਾ ਨੂੰ ਸਨਮਾਨਿਤ ਕਰਨ ਲਈ ਇਥੇ ਬੁਲਾਇਆਂ ਅਸੀ ਆਸ ਰੱਖਦੇ ਹਾ ਕਿ ਅੱਗੇ ਹੋਣ ਵਾਲੀਆ ਰੈਲੀਆ ਨੂੰ ਤੁਸੀ ਇੱਸ ਤੋ ਵੀ ਵੱਧ ਸਹਿਯੋਗ ਦੇ ਕੇ ਕਾਮਯਾਬ ਬਣਾਉਗੇ। ਇਸ ਮੋਕੇ ਵੱਖ ਵੱਖ ਜਿਲਿਆ ਦੇ ਅਹੁਦੇਦਾਰਾ ਨੂੰ ਸਿਮਰਨਜੀਤ ਸਿੰਘ ਜੀ ਮਾਨ ਨੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਤੇ ਇਸ ਸਮਾਰੋਹ ਵਿੱਚ ਆਏ ਆਗੂਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੇ ਸਾਨੂੰ ਇਨਸਾਫ ਨਹੀ ਮਿਲਿਆਂ ਨਾ ਹੀ ਜਾਲਮਾ ਦੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕੀ ਐ,ਅਸੀ ਇਸ ਲੜਾਈ ਨੂੰ ਜਾਰੀ ਰੱਖਣਾ ਹੈ ,ਆਪਣੇ ਸਾਰਿਆਂ ਦੇ ਮੇਲ ਜੋਲ ਨਾਲ ਇਹ ਰੈਲੀ ਕਾਮਯਾਬ ਹੋ ਸਕੀ ਐ ਮੇਨੂੰ ਬਹੁਤ ਖੂਸ਼ੀ ਹੈ। ਇਹ ਸਾਰੀ ਸੋਚ ਮੰਡ ਸਾਹਿਬ ਜੀ ਦੀ ਸੀ ਤੇ ਉਸ ਨੂੰ ਕਾਮਯਾਬੀ ਵੀ ਮਿਲੀ। ਸਾਡੀ ਪਾਰਟੀ ਸੋਚ ਤੇ ਖੜੀ ਹੈ ਜਿਸ ਸੋਚ ਲਈ ਗੁਰੂ ਸਹਿਬਾਨ ਨੇ ਆਪਣੇ ਪੁੱਤਰ ਸ਼ਹੀਦ ਕਰਵਾਏ। ਇਸ ਮੋਕੇ ਹਾਜਿਰ ਮਾਸਟਰ ਕਰਨੈਲ ਸਿੰਘ ਨਾਰੀਕੇ, ਰਾਜਿੰਦਰ ਸਿੰਘ ਫੌਜੀ, ਅਵਤਾਰ ਸਿੰਘ ਹੁਸ਼ਿਆਂਰਪੁਰ, ਮਨਜੀਤ ਸਿੰਘ ਰੇਰੂ, ਗੁਰਦੀਪ ਸਿੰਘ ਖੁਣ ਖੁਣ ਹੁਸ਼ਿਆਰਪੁਰ, ਸਰਬਜੀਤ ਸਿੰਘ, ਗੁਰਜੰਟ ਸਿੰਘ, ਰੇਸ਼ਮ ਸਿੰਘ, ਨਰਿੰਦਰ ਸਿੰਘ, ਬਾਬਾ ਅਮਰਜੀਤ ਸਿੰਘ, ਮਹਿੰਦਰਪਾਲ ਸਿੰਘ ਪਟਿਆਲਾ, ਕਰਮ ਸਿੰਘ ਤਾਰਨਤਾਰਨ, ਸਰੂਪ ਸਿੰਘ ਪਟਿਆਲਾ, ਹਰਜੀਤ ਸਿੰਘ ਸੰਗਰੂਰ, ਜਸਵੀਰ ਸਿੰਘ ਫਿਰੋਜਪੁਰ, ਰਣਜੀਤ ਸਿੰਘ ਬਰਨਾਲਾ,ਕਰਮਜੀਤ ਸਿੰਘ ਫਰੀਦਕੋਟ, ਸੂਬੇਦਾਰ ਮੇਜਰ ਸਿੰਘ ਜਲੰਧਰ, ਮਨਜਤਿ ਸਿੰਘ ਮੋਗਾ, ਗੁਰਸੇਬਕ ਸਿੰਘ ਸੰਗਰ੍ਰਰ,ਰਮਿੰਦਰ ਸਿੰਘ ਮਿੰਟੂ ਮੋਗਾ, ਜਰਨੈਲ ਸਿੰਘ ਅਮ੍ਰਿੰਤਸਰ, ਸਹਿਬਾਜ ਸਿੰਘ ਸੰਗਰੂਰ, ਜਸਵੰਤ ਸਿੰਘ ਚੀਮਾ,ਸਵਿੰਦਰ ਸਿੰਘ, ਮਹੇਸ਼ਵਿੰਦਰ ਸਿੰਘ ਸੰਗਰੂਰ ,ਰਾਜਿੰਦਰ ਸਿੰਘ ਪਟਿਆਲਾ, ਬਹਾਦਰ ਸਿੰਘ ਜਲੰਧਰ, ਸੁਖਜੀਤ ਸਿੰਘ ਡਰੋਲੀ, ਨਿਸ਼ਾਨ ਸਿੰਘ, ਅਮਰੀਕ ਸਿੰਘ ਅਮ੍ਰਿਤਸਰ, ਬੀਬੀ ਤਜਿੰਦਰ ਕੌਰ, ਬੀਬੀ ਅਮਰਦੀਪ ਕੋਰ, ਬੀਬੀ ਸੁਰਿੰਦਰ ਕੋਰ ਕਪੂਰਥਲਾ, ਬੀਬੀ ਇੰਦਰਜੀਤ ਕੌਰ ਫਗਵਾੜਾ, ਗੁਰਬਚਨ ਸਿੰਘ ਗੁਰਦਾਸਪੁਰ, ਰਣਜੀਥ ਸਿੰਘ ਚੀਮਾ ਫਤਿਹਗੜ੍ਹ ਸਾਹਿਬ, ਧਰਮ ਸਿੰਘ, ਰਵਿੰਦਰਕੋਰ, ਲਖਵੀਰ ਸਿੰਘ, ਦਰਸ਼ਨ ਸਿੰਘ ਮੋਗਾ,ਚਰਨ ਸਿੰਘ ਖੰਨਾ, ਹਰਦੇਵ ਸਿੰਘ ਸੰਗਰੂਰ ,ਪਰਮਿੰਦਰ ਸਿੰਘ ਬੇਦੀ, ਅਜੀਤ ਸਿੰਘ ਕਾਹਲੋ, ਸੁਲੱਖਣ ਸਿੰਘ ਸ਼ਾਹਕੋਟ,ਦਲਜੀਤ ਸਿੰਘ,ਸਿਕੰਦਰ ਸਿੰਘ ਵਰਾਣਾ, ਭਗਵੰਤ ਸਿੰਘ ਉਮਾਨ, ਇਕਬਾਲ ਸਿੰਘ ਲਾਲਪੁਰ, ਬਲਦੇਵ ਸਿੰਘ, ਬਲਰਾਜ ਸਿੰਘ, ਗੁਰਚਰਨ ਸਿੰਘ ਭੁੱਲਰ ਅਤੇ ਹੋਰ ਆਏ ਆਗੂਆ ਨੂੰ ਸਨਮਾਨ ਪੱਤਰ ਦੇ ਸਨਮਾਨਿਤ ਕੀਤਾ।