ਪਟਿਆਲਾ, 11 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਸ਼੍ਰੀ ਏ.ਵੇਨੂੰ ਪ੍ਰ ਆਈ.ਏ.ਐਸ., ਸੀ.ਐਮ.ਡੀ, ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ 10 ਜੁਲਾਈ-2017 ਨੂੰ 2672 ਲੱਖ ਯੂਨਿਟ (11681 ਮੈਗਾਵਾਟ) ਸਭ ਤੋ ਵਧੇਰੇ ਬਿਜਲੀ ਦੀ ਮੰਗ ਪੂਰੀ ਕਰਨ ਵਿਚ ਮਹੱਤਵਪੂਰਨ ਭੂਮਿਕਾ ਤੇ ਵਧਾਈ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਕਾਰਪੋਰੇਸ਼ਨ ਨੇ ਪਿਛਲੇ ਸਾਲ ਜੁਲਾਈ ਮਹੀਨੇ ਵਿਚ 2485 ਲੱਖ ਯੂਨਿਟ 22 ਜੁਲਾਈ-2016 ਨੂੰ ਅਤੇ 11408 ਮੈਗਾਵਾਟ 1 ਜੁਲਾਈ-2016 ਦੇ ਟੀਚੇ ਨੂੰ ਪਾਰ ਕੀਤਾ ਹੈ। ਸ਼੍ਰੀ ਏ.ਵੇਨੂੰ ਪ੍ਰ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਝੋਨੇ ਅਤੇ ਗਰਮੀ ਦੇ ਮੌਸਮ ਦੌਰਾਨ ਖਪਤਕਾਰਾਂ ਨੂੰ ਆਪਣੇ ਸਾਰੇ ਸਰੋਤਾਂਤੋਂ 13962.62 ਮੈਗਾਵਾਟ ਬਿਜਲੀ ਸਪਲਾਈ ਕਰਨ ਲਈ ਸਮਰੱਥ ਹੈ, ਇਸ ਤੋ ਇਲਾਵਾ ਹੰਗਾਮੀ ਹਾਲਾਤਾਂ ਵਿਚ ਬਿਜਲੀ ਦੀ ਪੂਰਤੀ ਲਈ ਬਿਜਲੀ ਖਰੀਦ ਸਮਝੌਤੇ ਵੀ ਕੀਤੇ ਹੋਏ ਹਨ। ਸ਼੍ਰੀ ਏ.ਵੇਨੂੰ ਪ੍ਰ ਨੇ ਦੱਸਿਆ ਕਿ ਪੰਜਾਬ ਹੁਣ ਵਾਧੂ ਬਿਜਲੀ ਵਾਲਾ ਸੂਬਾ ਹੈ। ਸੀ.ਐਮ.ਡੀ. ਨੇ ਅੱਗੇ ਦੱਸਿਆ ਕਿ ਪੰਜਾਬ ਵਿਚ ਕਿਸੇ ਵੀ ਸ਼੍ਰੇਣੀ ਦੇ ਖਪਤਕਾਰ ਤੇ ਬਿਜਲੀ ਦਾ ਕੋਈ ਵੀ ਕੱਟ ਨਹੀ ਂਲਗਾਇਆ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿਚ 13.75 ਲੱਖ ਖੇਤੀਬਾੜੀ ਖਪਤਕਾਰਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਕਾਰਪੋਰੇਸ਼ਨ ਦੇ ਅਫ਼ਸਰ ਅਤੇ ਕਰਮਚਾਰੀ ਝੋਨੇ ਦੇ ਮੌਸਮ ਦੌਰਾਨ ਅਣਥੱਕ ਮਿਹਨਤ ਨਾਲ ਕੰਮ ਕਰਰਹੇ ਹਨ ਅਤੇ ਖਪਤਕਾਰਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਹੈ ਜਿਸ ਦੇ ਲਈ ਜ਼ੋਨਲ ਪੱਧਰ ਤੇ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ।ਇਸ ਤੋ ਇਲਾਵਾ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲਲਈਰਾਜ ਭਰ ਵਿਚਟੈਲੀਫੋਨ ਨੰ.1912 ਰਾਹ ੀਂਵ ੀਖਪਤਕਾਰਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਖੇਤੀਬਾੜੀ ਖਪਤਕਾਰਾਂ ਨੂੰ ਕਿਸੇ ਬਰੇਕ ਡਾਊਨ ਕਾਰਨ ਬਿਜਲੀ ਵਿਚ ਵਿਘਨ ਪੈ ਜਾਣਕਾਰਨ ਮੁਆਵਜ਼ੇ ਵਜੋਂ ਲੋੜੀ ਂਦੀ ਬਿਜਲੀ ਸਪਲਾਈ ਕਰਵਾਈ ਜਾਂਦੀ ਹੈ।