ਫਿਰੋਜ਼ਸ਼ਾਹ, 14 ਜੁਲਾਈ (ਗੁਰਤਾਰ ਸਿੰਘ ਸਿੱਧੂ)- ਥਾਣਾ ਘਲ ਖੁਰਦ ਪੁਲਿਸ ਵਲੋ ਇਕ ਵਿਅਕਤੀ ਨੂੰ 50 ਬੋਤਲਾਂ ਨਜਾਇਜ ਸ਼ਰਾਬ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ । ਜਾਣਕਾਰੀ ਦਿੰਦਿਆ ਏ ਐਸ ਆਈ ਸ ਜੋਰਾ ਸਿੰਘ ਨੇ ਦਸਿਆ ਕਿ ਦੌਰਾਨੇ ਗਸ਼ਤ ਉਹਨਾਂ ਸ਼ਕ ਦੇ ਆਧਾਰ ਤੇ ਚੈਕਿੰਗ ਕੀਤੀ ਤਾਂ ਸਿੰਲਦਰ ਸਿੰਘ ਪੁਤਰ ਬਾਗਰ ਸਿੰਘ ਵਾਸੀ ਸੋਢੀ ਨਗਰ ਤੋਂ 50 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ ਜਿਸ ਤੇ ਆਬਕਾਰੀ ਐਕਟ ਅਧੀਨ ਮੁਕਦਮਾ ਦਰਜ ਕਰਕੇ ਹੋਰ ਪੁਛਗਿਛ ਕੀਤੀ ਜਾ ਰਹੀ ਹੈ।