ਬਠਿੰਡਾ, 13 ਜੁਲਾਈ (ਇੰਦਰਜੀਤ ਨਥਾਣਾ)- ਮੈਡੀਕਲ ਪ੍ਰੋਕਟੀਸ਼ਨਰਜ਼ ਐੈਸੋਸੀਏਸ਼ਨ ਪੰਜਾਬ ਦੇ ਜਿਲ੍ਹਾਂ ਬਠਿੰਡਾ ਦੀ ਕਮੇਟੀ ਦੀ ਚੋਣ ਲਈ ਇੱਕ ਇਜਲਾਸ ਸੰਗਮ ਹੋਟਲ ਵਿੱਚ ਹੋਇਆ। ਜਿਸ ਵਿੱਚ ਸਾਰੇ ਜ਼ਿਲ੍ਹੇ ਬਠਿੰਡੇ ਦੇ ਬਲਾਕਾਂ ਦੇ ਡੈਲੀਗੇਟਾਂ ਨੇ ਭਾਗ ਲਿਆਂ। ਇਸ ਇਜਲਾਸ ਵਿੱਚ ਸਟੇਟ ਵੱਲੋਂ ਚੌਣ ਅਬਜ਼ਰਵਰ ਦੇ ਤੌਰ ਤੇ ਸਟੇਟ ਪ੍ਰਧਾਨ ਡਾ: ਧੰਨਾ ਮੱਲ ਗੋਇਲ, ਸਟੇਟ ਜਰਨਲ ਸੈਕਟਰੀ ਡਾ: ਕੁਲਵੰਤ ਰਾਏ ਪੰਡੋਰੀ, ਸਟੇਟ ਕੈਸ਼ੀਅਰ ਡਾ: ਐੱਚ. ਐਸ. ਰਾਣੋ ਤੇ ਮਹਿਲਾ ਵਿੰਗ ਜਿਲ੍ਹਾਂ ਪ੍ਰਧਾਨ ਸਰਬਜੀਤ ਕੌਰ ਭੱਟੀ ਵਿਸ਼ੇਸ ਤੌਰ ਤੇ ਪੁਹੰਚੇ। ਇਸ ਵਿੱਚ ਪਿਛਲੇ ਦੋ ਸਾਲਾਂ ਦੀ ਜਰਨਲ ਰਿਪੋਟ ਡਾ: ਮਨਪ੍ਰੀਤ ਸਿੰਘ ਜਿਲ੍ਹਾਂ ਜਰਨਲ ਸੈਕਟਰੀ ਨੇ ਪੜੀ ਜੋ ਸਾਰੇ ਡੈਲੀਗੇਟਾਂ ਨੇ ਪਾਸ ਕੀਤੀ। ਇਸ ਤੋ ਬਾਦ ਕੈਸ਼ ਰਿਪੋਟ ਕੈਸ਼ੀਅਰ ਡਾ: ਐੱਚ ਐਸ ਕੌਸ਼ਲ ਵੱਲੋਂ ਡੈਲੀਗੇਟਾਂ ਸਾਹਮਣੇ ਪੜ੍ਹ ਕੇ ਸੁਣਾਈ ਗਈ ਤੇ ਇਸ ਤੋਂ ਬਾਦ ਜਿਲ੍ਹਾਂ ਪ੍ਰਧਾਨ ਡਾ: ਹਰਦੇਵ ਸ਼ਰਮਾਂ ਨੇ ਆਪਣੇ ਕੀਤੇ ਹੋਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਦ ਪੁਰਾਣੀ ਕਮੇਟੀ ਭੰਗ ਕਰਕੇ ਆਉਂਦੇ ਦੋ ਸਾਲਾਂ ਲਈ ਨਵੀਂ ਕਮੇਟੀ ਦੀ ਚੌਣ ਕੀਤੀ ਗਈ ਜਿਸ ਵਿੱਚ ਡੈਲੀਗੇਟਾਂ ਵੱਲੋਂ ਸਰਬਸੰਮਤੀ ਨਾਲ ਡਾ: ਜਗਤਾਰ ਸਿੰਘ ਫੂਲ ਨੂੰ ਜਿਲ੍ਹਾਂ ਪ੍ਰਧਾਨ, ਡਾ: ਮੇਵਾ ਸਿੰਘ ਚੈਅਰਮੈਨ, ਡਾ. ਮਨਪ੍ਰੀਤ ਸਿੰਘ ਬੁਰਜ ਡੱਲਾ ਜਿਲ੍ਹਾਂ ਜਰਨਲ ਸੈਕਟਰੀ ਤੇ ਡਾ: ਹਰਬੰਸ ਕੌਸ਼ਲ ਨੂੰ ਜ਼ਿਲ੍ਹਾ ਕੈਸ਼ੀਅਰ ਨਿਯੁਕਤ ਕੀਤਾ ਗਿਆ।