ਕਰਜੇ ਦੇ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਕਿਸਾਨ ਨੇ ਕੀਤੀ ਖੁਦਕੁਸ਼ੀ

image ਬਰੇਟਾ, 13 ਜੁਲਾਈ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਨੇੜਲੇ ਪਿੰਡ ਸਸਪਾਲੀ ਦੇ ਕਿਸ਼ਾਨ ਵੱਲੋਂ ਕਰਜੇ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਏ ਜਾਣ ਦਾ ਸਮਾਚਾਰ ਹੈ। ਮ੍ਰਿਤਕ ਕਿਸਾਨ ਕ੍ਰਿਸਨ ਦੇਵ (46) ਦੇ ਵੱਡੇ ਭਰਾ ਰਾਮ ਕ੍ਰਿਸਨ ਸਿੰਘ ਨੇ ਦੱਸਿਆ ਕਿ ਉਸਦੇ ਭਰਾ ਕੋਲ 11ਏਕੜ ਜਮੀਨ ਸੀ ਅਤੇ ਉਸਦੇ ਸਿਰ ਬੈਂਕ ਦਾ ਲੱਗਭੱਗ 18 ਲੱਖ 70 ਹਜ਼ਾਰ ਰੁਪਏ ਦੇ ਕਰਜਾ ਸੀ,ਜਿਸ ਦੇ  ਚੱਲਦਿਆ ਉਸਦਾ ਭਰਾ ਅਕਸਰ ਪ੍ਰੇਸਾਨ ਰਹਿੰਦਾ ਸੀ।
ਪਿਛਲੇ ਦਿਨੀ ਉਸਦੇ ਭਰਾ  ਹਰਿਆਣਾ ਦੇ ਰਤੀਆ ਵਿਖੇ ਦਵਾਈ ਲੈਣ ਜਾ ਰਿਹਾ ਸੀ  ਕਿ ਪਿੰਡ ਬਾਦਲਗੜ ਕੋਲ ਉਸਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਅਤੇ ਉਸਦੀ ਮੌਤ ਹੋ ਗਈ।

Send this to a friend