ਕਾਲੇਕੇ ਵਾਸੀਆਂ ਨੇ ਆਦਰਸ਼ ਸਕੂਲ ਨੂੰ ਜਿੰਦਰਾ ਲਗਾਉਣ ਦੀ ਚਿਤਾਵਨੀ ਦਿੱਤੀ

image ਹੰਢਿਆਇਆ, 13 ਜੁਲਾਈ (ਗੁਰਮੀਤ ਸਿੰਘ ਬਰਨਾਲਾ)- ਪਿੰਡ ਕਾਲੇਕੇ ਦੇ ਆਦਰਸ਼ ਸਕੂਲ ਦੇ ਅਧਿਆਪਕਾਂ ਦਾ ਆਪਸੀ ਝਗੜਾ ਦਿਨੋਂ ਦਿਨ ਉਲਝਦਾ ਜਾ ਰਿਹਾ ਹੈ। ਤਾਜ਼ਾ ਘਟਨਾ ਕ੍ਰਮ ’ਚ ਪਿੰਡ ਵਾਸੀਆਂ ਨੇ ਪ੍ਰਿੰਸੀਪਲ ਮੈਡਮ ਭਾਵਨਾ ਅਰੋੜਾ ਦੇ ਹੱਕ ’ਚ ਡਿਪਟੀ ਕਮਿਸ਼ਨਰ ਨੂੰ ਮਿਲ ਕੇ  ਮੈਮੋਰੈਂਡਮ ਦਿੱਤਾ। ਪਿੰਡ ਦੇ ਸਾਬਕਾ ਸਰਪੰਚ ਚੇਤ ਰਾਮ, ਜੱਸੀ ਸਰਪੰਚ, ਦਰਸ਼ਨ ਸਿੰਘ, ਰਾਜ ਸਿੰਘ, ਸੁਰਜੀਤ ਰਾਮ, ਡਾਕਟਰ ਰਸ਼ਪਾਲ ਸਿੰਘ, ਪੱਪੀ ਨੰਬਰਦਾਰ ਤੇ ਸਿਕੰਦਰ ਖ਼ਾਨ ਨੇ ਦੱਸਿਆ ਕਿ ਪਿੰਡ ਦੇ ਗੁਰੂ ਘਰ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਮੀਟਿੰਗ ਕਰਕੇ ਕੁਝ ਅਧਿਆਪਕਾਂ ਵੱਲੋਂ ਪਿੰ੍ਰਸੀਪਲ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਨ ’ਤੇ ਜਿੱਥੇ ਦੁੱਖ ਪ੍ਰਗਟ ਕੀਤਾ ਉਥੇ ਇਹਨਾਂ ਅਧਿਆਪਕਾਂ ਦੇ ਖਿਲਾਫ਼ ਡੀ.ਸੀ.ਬਰਨਾਲਾ ਨੂੰ ਮਿਲਣ ਦਾ ਫ਼ੈਸਲਾ ਵੀ ਲਿਆ ਗਿਆ। ਉੱਕਤ ਵਿਅਕਤੀਆਂ ਨੇ ਕਿਹਾ ਕਿ 10 ਮਈ ਤੋਂ ਪ੍ਰਿੰਸੀਪਲ ਮੈਡਮ ਇਹਨਾਂ ਅਧਿਆਪਕਾਂ ਦੀ ਵਜ੍ਹਾ ਕਾਰਨ ਸਕੂਲ ਨਹੀਂ ਆ ਰਹੇ ਕਿਉਂਕਿ ਕੁਝ ਅਧਿਆਪਕਾਂ ਵੱਲੋਂ ਪਿੰ੍ਰਸੀਪਲ ਖਿਲਾਫ਼ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਪ੍ਰਿੰਸੀਪਲ ਦੇ ਆਉਣ ਨਾਲ ਸਕੂਲ ਦਾ ਮਹੌਲ ਵਿਗੜ ਸਕਦਾ ਹੈ। ਪਿੰਡ ਦੇ ਇਨ੍ਹਾਂ ਮੋਹਤਬਰ ਵਿਅਕਤੀਆਂ ਨੇ ਕਿਹਾ ਕਿ ਸਕੂਲ ਦੇ ਮੌਜੂਦਾ ਮਾਹੌਲ ਕਾਰਨ ਬੱਚਿਆਂ ਦੀ ਪੜਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਜੇਕਰ ਇਸ ਪਾਸੇ ਪ੍ਰਸ਼ਾਸਨ ਵੱਲੋਂ ਤੁਰੰਤ ਧਿਆਨ ਨਾ ਦਿੱਤਾ ਗਿਆ ਤਾਂ ਪਿੰਡ ਵਾਸੀਆਂ ਵੱਲੋਂ ਮਜ਼ਬੂਰਨ ਸਕੂਲ ਨੂੰ ਜਿੰਦਰਾ ਲਗਾ ਦਿੱਤਾ ਜਾਵੇਗਾ।

Send this to a friend