ਸਾਦਿਕ, 13 ਜੁਲਾਈ (ਗੁਲਜ਼ਾਰ ਮਦੀਨਾ)- ਸਮਝ ਹੀ ਨਹੀਂ ਆਉਂਦੀ ਕਿ ਆਏ ਦਿਨ ਹੋ ਰਹੀਆਂ ਚੋਰੀਆਂ ਰੁਕਣ ਦੀ ਬਜਾਏ ਵਧਦੀਆਂ ਹੀ ਜਾ ਰਹੀਆਂ ਹਨ ਕਿਉਕਿ ਚੋਰਾਂ ਦੇ ਹੌਸਲੇ ਇੰਨ੍ਹੇ ਬੁਲੰਦ ਹੋ ਚੁਕੇ ਹਨ ਕਿ ਸ਼ਰੇਆਮ ਦਿਨ ਦਿਹਾੜੇ ਚੋਰੀ ਕਰਨ ਤੋਂ ਗੁਰੇਜ਼ ਹੀ ਨਹੀਂ ਕਰਦੇ ਬਿਲਕੁਲ ਵੀ ਆਪਣੀ ਜਾਨ ਦੀ ਪਰਵਾਹ ਨਹੀਂ ਕਰ ਰਹੇ, ਅਤੇ ਪੁਲਿਸ ਵੀ ਇਸ ਮਸਲੇ ਨੂੰ ਸੁਲਜਾਉਣ ਲਈ ਨਕਾਮ ਹੀ ਰਹੀ ਪਰ ਚੋਰ ਆਪਣਾ ਕੰਮ ਕਰਕੇ ਬੜੇ ਅਰਾਮ ਨਾਲ ਚਲੇ ਜਾਂਦੇ ਹਨ ਅਤੇ ਪਿਛਲੇ ਦਿਨ ਵੀ ਕੁਝ ਇਸੇ ਤਰਾਂ ਹੋਇਆ। ਦਸਣਯੋਗ ਹੈ ਕਿ ਜੰਡ ਸਾਹਿਬ ਰੋਡ ਗਲੀ ਨੰ: 2 ਦੇ ਵਸਨੀਕ ਬੌਬੀ ਸਚਦੇਵਾ ਕਿਸੇ ਕੰਮਕਾਰ ਲਈ ਆਪਣੇ ਪੂਰੇ ਪਰਿਵਾਰ ਨਾਲ ਬਾਹਰ ਗਏ ਹੋਏ ਸਨ ਤੇ ਜਦੋਂ ਉਨ੍ਹਾਂ ਸ਼ਾਮ ਨੂੰ ਕਰੀਬਨ 7 ਕੁ ਵਜੇ ਘਰ ਆਣ ਕਿ ਵੇਖਿਆ ਤਾਂ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਜਿਸ ਨੂੰ ਵੇਖ ਕਿ ਪਰਿਵਾਰ ਦੇ ਹੋਸ਼ ਉਡ ਗਏ, ਜਿਸ ਵਿਚ ਚੋਰਾਂ ਨੇ 20 ਤੋਲੇ ਸੋਨਾਂ ਜਿਸ ਵਿਚ ਸੈਟ, ਮੁੰਦਰੀਆਂ ਕਾਂਟੇ ਵਾਲੀਆਂ, ਲੌਕਟ, ਟੌਪਸ ਆਦਿ ਤੋਂ ਇਲਾਵਾ ਘਰ ਵਿਚ ਪਈ ਕਰੀਬ ਡੇਢ ਲਖ ਰੁਪਏ ਦੀ ਨਗਦੀ ਤੇ ਚੋਰਾਂ ਵਲੋਂ ਬਹੁਤ ਹੀ ਸਫਾਈ ਅਤੇ ਬਿਨ ਕਿਸੇ ਡਰ ਤੋਂ ਸਰੇਆਮ ਅਨਜ਼ਾਮ ਦਿਤਾ ਗਿਆ। ਪਰਿਵਾਰ ਮੈਂਬਰਾਂ ਨੇ ਤੁਰੰਤ ਹੀ ਇਸ ਸਾਰੀ ਘਟਨਾਂ ਦੀ ਇਤਲਾਹ ਥਾਣਾ ਸਾਦਿਕ ਵਿਖੇ ਦਿਤੀ ਅਤੇ ਮੌਕੇ ਤੇ ਥਾਣਾ ਮੁਖੀ ਅਮਨਦੀਪ ਸਿੰਘ, ਏ.ਐਸ.ਆਈ ਬਲਦੇਵ ਸਿੰਘ, ਏ.ਐਸ.ਆਈ ਸੁਖਵਿੰਦਰ ਸਿੰਘ, ਹੋਲਦਾਰ ਬੇਅੰਤ ਸਿੰਘ ਸੰਧੂ, ਹੋਲਦਾਰ ਸੁਖਦਾਤਾ ਪਾਲ ਸਿੰਘ ਅਤੇ ਅਮਰਿੰਦਰ ਸਿੰਘ ਨੇ ਪਰਿਵਾਰ ਤੋਂ ਪੁਛਗਿਸ ਕਰਨ ਉਪਰੰਤ ਬਾਰੀਕੀ ਨਾਲ ਜਾਂਚ ਸੁਰੂ ਕਰ ਦਿਤੀ ਹੈ ਅਤੇ ਪਰਿਵਾਰ ਨੂੰ ਭਰੋਸਾ ਦਵਾਇਆ ਹੈ ਕਿ ਜਲਦੀ ਹੀ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਅਤੇ ਜੋ ਵੀ ਕਾਨੂੰਨ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ।