ਖੁਦ ਨੂੰ ਅੱਗ ਲਗਾਉਣ ਵਾਲੇ ਜ਼ਖਮੀ ਕਿਸਾਨ ਨੇ ਲੁਧਿਆਣਾ ਵਿਖੇ ਦਮ ਤੋੜਿਆ

image ਮਹਿਲ ਕਲਾਂ, 13 ਜੁਲਾਈ (ਨਿਰਮਲ ਸਿੰਘ ਪੰਡੋਰੀ)- ਬੀਤੇ ਕੱਲ ਪਿੰਡ ਮਹਿਲ ਖੁਰਦ ਵਿਖੇ ਆਪਣੇ ਆਪ ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਵਾਲੇ ਕਿਸਾਨ ਅਵਤਾਰ ਸਿੰਘ ਉਰਫ ਇਕਬਾਲ ਸਿੰਘ ਪੁੱਤਰ ਜੱਗਾ ਸਿੰਘ ਨੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਖੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ। ਇਸ ਸਬੰਧੀ ਮ੍ਰਿਤਕ ਕਿਸਾਨ ਦੇ ਭਰਾ ਲਖਵੀਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅਵਤਾਰ ਸਿੰਘ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦਾ ਸੀ ਜਿਸ ਨੇ ਬੀਤੇ ਕੱਲ ਆਪਣੇ ਖੇਤ ਪੈਟਰੋਲ ਛਿੜਕ ਕੇ ਅੱਗ ਲਗਾ ਲਈ ਸੀ,ਦੀ ਬੀਤੀ ਰਾਤ ਡੀਐਮਸੀ ਲੁਧਿਆਣਾ ਵਿਖੇ ਮੌਤ ਹੋ ਗਈ ਹੈ। ਇਸ ਸਬੰਧੀ ਪੁਲਸ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਪਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਦੇ ਬਿਆਨਾ ਦੇ ਅਧਾਰ ਤੇ 174 ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਦੂਜੇ ਪਾਸੇ ਕੋਆਪਰੇਟਿਵ ਸੁਸਾਇਟੀ ਮਹਿਲ ਖੁਰਦ ਦੇ ਸਕੱਤਰ ਰੁਪਿੰਦਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਮ੍ਰਿਤਕ ਦਾ ਖਾਤਾ ਦਾਨ ਸਿੰਘ ਉਰਫ ਅਵਤਾਰ ਸਿੰਘ ਪੁੱਤਰ ਉਜਾਗਰ ਸਿੰਘ ਵਜੋਂ ਸੁਸਾਇਟੀ ’ਚ ਚੱਲ ਰਿਹਾ ਸੀ ਜਿਸਨੇ 23 ਫਰਵਰੀ 2017 ਨੂੰ ਕਰਜ਼ਾ ਲਿਆ ਸੀ ਜਿਸਦਾ ਹੁਣ 17.500 ਰੂਪੈ ਖੜ੍ਹਾ ਹੈ। ਪਿੰਡ ਦੇ ਸਰਪੰਚ ਰੇਸ਼ਮ ਸਿੰਘ ,ਪੰਚ ਬੇਅੰਤ ਸਿੰਘ ਸੂੰਮ,ਪੰਚ ਆਤਮਾ ਸਿੰਘ ਅਤੇ ਸਮਾਜਸੇਵੀ ਹਰਗੋਪਾਲ ਸਿੰਘ ਪਾਲਾ ਨੇ ਮ੍ਰਿਤਕ ਕਿਸਾਨ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸਰਕਾਰ ਪਾਸੋਂ ਪੀੜਤ ਪਰਿਵਾਰ ਲਈ ਮਾਲੀ ਮਦਦ ਦੀ ਮੰਗ ਕੀਤੀ ਹੈ।

Send this to a friend