ਰਾਮਪੁਰਾ ਫੂਲ, 13 ਜੁਲਾਈ (ਕੁਲਜੀਤ ਸਿੰਘ ਢੀਂਗਰਾ)- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੜ੍ਹਦੇ ਸਾਵਨ ਸ਼ੁਰੂ ਹੋਣ ਵਾਲੇ ਮਾਂ ਭਗਵਤੀ ਦੇ ਪਵਿਤਰ ਸਥਾਨਾਂ ਤੇ ਮੇਲਿਆਂ ਦੀ ਸ਼ੋਭਾ ਵਧਾਉਣ ਲਈ ਚਲ ਰਹੀ ਲੜੀ ਨੂੰ ਅਗੇ ਤੋਰਦਿਆਂ ਅਜ ਮਾਂ ਭਗਵਤੀ ਸੰਤ ਸੰਮੇਲਨ ਵਲੋਂ ਵੀ ਝੰਡਿਆਂ ਦੀ ਸ਼ੋਭਾ ਯਾਤਰਾ ਕਢੀ ਗਈ।ਸ਼ੋਭਾ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਮਾਂ ਦੁਰਗਾ ਜੀ ਦੀ ਚੌਂਕੀ ਲਾਕੇ ਸ਼੍ਰੀ ਗਣੇਸ਼ ਪੂਜਾ ਕੀਤੀ ਅਤੇ ਜੋਤੀ ਪ੍ਰਚੰਡ ਮਹੰਤ ਸ਼੍ਰੀ ਰਾਮ ਨਰਾਇਣ ਗਿਰੀ ਨੇ ਆਪਣੇ ਕਰ ਕਮਲਾ ਨਾਲ ਕੀਤੀ। ਸ਼ੋਭਾ ਯਾਤਰਾ ਦੀ ਸ਼ੁਰੂਆਤ ਸ਼੍ਰੀ ਹਨੂਮਾਨ ਮੰਦਿਰ ਪੰਜਾਬ ਮਹਾਂਵੀਰ ਦਲ ਨੇੜੇ ਸ਼ਹੀਦ ਸਮਾਰਕ ਤੋਂ ਹੋਈ। ਝੰਡੀ ਰਸਮ ਰਾਕੇਸ਼ ਸ਼ਹਾਰਾ ਸੰਜੀਵ ਢੀਂਗਰਾ ਟੀਨਾ ਨੇ ਕਰਕੇ ਸ਼ੋਭਾ ਯਾਤਰਾ ਰਵਾਨਾ ਕੀਤੀ ਅਤੇ ਪੂਜਣ ਰਸਮ ਰਾਜਿੰਦਰ ਗੋਇਲ ਵਕੀਲ ਨੇ ਸ਼ਰਧਾ ਪੂਰਵਕ ਕੀਤੀ। ਸੰਤ ਸੰਮੇਲਨ ਵਿਚ ਸ਼ਾਮਲ ਅਦਿ ਸ਼ਕਤੀ ਦੁਰਗਾ ਭਜਨ ਮੰਡਲੀ, ਹਨੂੰਮਾਨ ਮੰਦਰ, ਮਾਂ ਵੈਸ਼ਨੂੰ ਭਜਨ ਮੰਡਲੀ ਪੁਰਾਣਾ ਮੰਦਰ, ਸ਼ਿਵ ਭੋਲੇ ਕਾਵੜ ਸੰਗ ਪੰਚਾਇਤੀ ਧਰਮਸ਼ਾਲਾ, ਮਾਲਵਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਲਖਵੀਰ ਲੱਕੀ ਅਤੇ ਮੀਤ ਪ੍ਰਧਾਨ ਪ੍ਰਦੀਪ ਸ਼ਰਮਾ ਬਿੱਲਾ, ਗਊ ਸੇਵਾ ਜਾਗਰਣ ਮੰਡਲ ਜੈ ਸ਼ਕਤੀ ਦੁਰਗਾ ਮੰਦਰ, ਕਿਰਸ਼ਨਾ ਜਾਗਰਣ ਮੰਦਿਰ, ਨਵਜੋਤ ਸਿਤਾਰਾ ਐਂਡ ਪਾਰਟੀ, ਸੀਤਲਾ ਮਦਿੰਰ ਨੇੜੇ ਗਗੀ ਵਾਲਾ ਸਕੂਲ ਅਤੇ ਹੋਰ ਵੀ ਸਹਿਯੋਗੀ ਪਾਰਟੀਆਂ ਦੇ ਆਗੂ ਹਾਜ਼ਰ ਸਨ। ਇਸ ਸਮੇਂ ਦਰਸ਼ਕਾਂ ਲਈ ਸਜਾਈਆਂ ਝਾਕੀਆਂ ਖਿਚ ਦਾ ਕੇਂਦਰ ਬਣੀਆਂ। ਇਹ ਸ਼ੋਭਾ ਯਾਤਰਾ ਸ਼ਹੀਦ ਸਮਾਰਕ ਰੋਡ ਤੋਂ ਹੁਦਿੰਆਂ ਹਸਪਤਾਲ ਰੋਡ ਗੁਰਦੁਆਰਾ ਰੋਡ ਫੈਕਟਰੀ ਰੋਡ ਗੀਤਾ ਭਵਨ ਗਿਲ ਬਜਾਰ ਇੰਦਰਾ ਮਾਰਕੀਟ ਆਰੀਆ ਸਕੂਲ ਰੋਡ ਕਚਹਿਰੀ ਬਜਾਰ ਮੇਨ ਚੌਂਕ ਰੇਲਵੇ ਫਾਟਕ ਗਾਂਧੀ ਨਗਰ ਪੰਚਾਇਤੀ ਧਰਮਸ਼ਾਲਾ ਰਾਮਪੁਰਾ ਰੋਡ ਬਸ ਸਟੈਂਡ ਥਾਣਾਂ ਰੋਡ ਦਾਣਾ ਮੰਡੀ ਤੋਂ ਰੇਲਵੇ ਰੋਡ ਹੁਦਿੰਆਂ ਵਾਪਸ ਹਨੂੰਮਾਨ ਮਦਿੰਰ ਪਹੁੰਚੀ। ਇਸ ਸਮੇ ਰਮੇਸ਼ ਕੁਮਾਰ ਮੇਸ਼ੀ, ਯਸ਼ਪਾਲ ਢੀਂਗਰਾ, ਮਨੀਸ਼ ਕੁਮਾਰ, ਰਜਿੰਦਰ ਪਾਲ ਵਿਕੀ, ਜੁਗਲ ਕਿਸ਼ੋਰ, ਰਾਜੇਸ਼ ਲਡੂ, ਨਵਜੋਤ ਸਿਤਾਰਾ, ਭੈਣ ਗੁਡੀ ਗੁਪਾਲ ਕ੍ਰਿਸ਼ਨ, ਨੀਰਜ ਗੁਪਤਾ, ਕੇਵਲ ਕ੍ਰਿਸ਼ਨ ਹੈਪੀ, ਰਾਕੇਸ਼ ਕੁਮਾਰ ਵਿਕੀ ਆਦਿ ਭਗਤ ਹਾਜਰ ਸਨ। ਇਸ ਮੌਕੇ ਸ਼ਰਧਾਲੂਆਂ ਵਲੋਂ ਬਜਾਰਾਂ ਵਿਚ ਥਾਂ ਥਾਂ ਤੇ ਭਗਤਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਸੀ।