ਰਾਮਪੁਰਾ ’ਚ ਹਾਈ ਵੋਲਟੇਜ਼ ਬਿਜਲੀ ਆਉਣ ਨਾਲ ਘਰਾਂ ਤੇ ਦੁਕਾਨਾਂ ਦੇ ਮੀਟਰ ਸੜ ਕੇ ਸਵਾਹ

image ਰਾਮਪੁਰਾ ਫੂਲ, 12 ਜੁਲਾਈ (ਕੁਲਜੀਤ ਸਿੰਘ ਢੀਗਰਾ)- ਬਿਜਲੀ ਚੋਰੀ ਰੋਕਣ ਲਈ ਵਿਭਾਗ ਵੱਲੋਂ ਚਲਾਈ ਮੁਹਿੰਮ ਆਮ ਲੋਕਾ ਲਈ ਸਿਰ ਦਰਦ ਬਣੀ ਹੋਈ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਜਦ ਤੋ ਬਿਜਲੀ ਵਿਭਾਗ ਨੇ ਘਰਾ ਤੇ ਦੁਕਾਨਾ ਦੇ ਮੀਟਰ ਬਾਹਰ ਕੱਢਕੇ ਇੱਕ ਬਕਸੇ ਚ, ਲਗਾਏ ਹਨ ਜਦ ਤੋ ਨਿੱਤ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ । ਇਸ ਕੰਮ ਚ, ਠੇਕੇਦਾਰ ਵੱਲੋ ਅਣ ਟਰੇਡ ਲੇਵਰ ਤੋ ਕੰਮ ਕਰਵਾਕੇ ਮੀਟਰ ਤਾਂ ਬਾਹਰ ਕੱਢ ਦਿੱਤੇ ਜਾਂਦੇ ਹਨ ਪਰ ਤਕਨੀਕੀ ਖਰਾਬੀ ਪੈ ਜਾਣ ਕਾਰਨ ਇਹ ਖ਼ਤਰਾ ਬਣੇ ਹੋਏ ਹਨ । ਪਿਛਲੇ ਦਿਨੀ ਸ਼ਹਿਰ ਦੀ ਚੋਅ ਵਾਲੀ ਗਲੀ ’ਚ, ਬਕਸੇ ਚੇ ਲੱਗੇ ਮੀਟਰਾ ਨੂੰ ਅੱਗ ਲੱਗ ਗਈ ਸੀ ਤੇ ਬਕਸੇ ਚ, ਲੱਗੇ ਵੀਹ ਮੀਟਰ ਸੜਕੇ ਸਵਾਹ ਹੋ ਗਏ ਸਨ ਅਤੇ ਬੱਸ ਸਟੈਡ ਮਾਰਕਿਟ ਚ, ਵੀ ਚਾਰ ਮੀਟਰਾ ਵਾਲੇ ਬਕਸੇ ਚ, ਇੱਕ ਮੀਟਰ ਚ, ਧਮਾਕਾ ਹੋਣ ਕਾਰਨ ਚਾਰੇ ਮੀਟਰ ਉਸਦੀ ਲਪੇਟ ਚ, ਆ ਗੲੈ ਸਨ । ਇਹ ਉਹੀ ਮੀਟਰ ਹਨ ਜ਼ੋ ਪਿਛਲੇ ਲੰਬੇ ਸਮੇ ਤੋ ਘਰਾਂ ਚ, ਠੀਕ ਠਾਕ ਚੱਲ ਰਹੇ ਸਨ ਪਰ ਹੁਣ ਇਹਨਾਂ ਚ, ਬਲਾਸਟ ਹੋਣ ਲੱਗ ਪਏ ਹਨ। ਸਥਾਨਕ ਸ਼ ਭਗਤ ਸਿੰਘ ਕਲੌਨੀ ਚ, ਕੁਝ ਸਮੇ ਪਹਿਲਾ ਮੀਟਰ ਘਰਾਂ ਚੋ ਬਾਹਰ ਕੱਢੈ ਗਏ ਸਨ ਤੇ ਬਕਸਾ ਲਗਾਉਣ ਲਈ ਲਗਾਏ ਲੋਹੇ ਦੇ ਚੈਨਲ ਚ, ਕਰੰਟ ਆ ਗਿਆ ਸੀ ਕਿਊਕੀ ਠੇਕੇਦਾਰ ਦੇ ਕਰਿੰਦਿਆਂ ਵੱਲੋ ਮੀਟਰ ਬਕਸੇ ਲਗਾਉਣ ਲਈ ਗਲੀਆਂ ਚ, ਲਗਾਏ ਜਾ ਰਹੇ ਲੋਹੇ ਦੇ ਖੰਭਿਆ ਨੂੰ ਅਰਥ ਹੀ ਨਹੀ ਕੀਤਾ ਗਿਆ ਸੀ। ਜਿਸ ਥਾਂ ਤੇ ਅਰਥ ਕੀਤਾ ਗਿਆ ਉਹ ਵੀ ਗਲਤ ਤਰੀਕੇ ਨਾਲ ਸਿਰਫ ਖਾਨਾ ਪੂਰਤੀ ਹੀ ਕੀਤੀ ਜਾ ਰਹੀ ਹੈ। ਮੰਗਲਵਾਰ ਸਵੇਰ ਕਰੀਬ ਨੋ ਵਜੇ ਸਹੀਦ ਭਗਤ ਸਿੰਘ ਕਲੌਨੀ ਚ, ਹਾਈ ਵੋਲਟੇਜ਼ ਆਉਣ ਨਾਲ ਜਿੱਥੇ ਕਈ ਘਰਾਂ ਤੇ ਦੁਕਾਨਾ ਦੇ ਮੀਟਰ ਸੜਕੇ ਸਵਾਹ ਹੋ ਗਏ ਉਥੇ ਹੀ ਕਈ ਘਰਾਂ ਦੇ ਪੱਖੇ ਆਦਿ ਕੀਮਤੀ ਸਮਾਨ ਵੀ ਇਸ ਦੀ ਲਪੇਟ ਚ, ਆ ਗਿਆ ਹੈ। ਇਹ ਘਟਨਾ ਬਿਜਲੀ ਵਿਭਾਗ ਵੱਲੋ ਪਾਈਆਂ ਮੇਨ ਲਾਇਨਾ ਜ਼ੋ ਕਿ ਲੋੜ ਅਨੁਸਾਰ ਠੀਕ ਨਹੀ ਸਨ ਤੇ ਪੁਰਾਣੀਆਂ ਸਨ ਚ, ਸਪਾਰਕ ਹੋਣ ਕਾਰਨ ਹੋਈ ਹੈ। ਸ਼ਹਿਰ ਵਾਸੀ ਰਜਿੰਦਰ ਨਾਥ, ਸੰਜੀਵ ਕੁਮਾਰ, ਅਮਿਤ ਕੁਮਾਰ, ਰਾ ਕੁਮਾਰ, ਵਿਜੈ ਕੁਮਾਰ ਆਦਿ ਨੇ ਕਿਹਾ ਕਿ ਠੇਕੇਦਾਰ ਵੱਲੋ ਕੰਮ ’ਚ, ਅਣਗਹਿਲੀ ਵਰਤਣ ਕਾਰਨ ਇਹ ਹਾਦਸੇ ਹੋ ਰਹੇ ਹਨ। ਠੇਕੇਦਾਰ ਵੱਲੋ ਮੀਟਰ ਦੇ ਬਕਸੇ ਵੀ ਤਰਤੀਬ ਅਨੁਸਾਰ ਨਹੀ ਲਗਾਏ ਜਾਂਦੇ ਹਨ ਜ਼ੋ ਕਿ ਖਤਰੇ ਨੂੰ ਸੱਦਾ ਦੇ ਰਹੇ ਹਨ। ਕਈ ਥਾਂਵਾ ਤੇ ਬਕਸੇ ਇਹਨੇ ਉਚੇ ਲਗਾ ਦਿੱਤੇ ਗਏ ਹਨ ਕਿ ਵਿਭਾਗ ਦੇ ਕਰਮਚਾਰੀਆਂ ਨੂੰ ਪੋੜੀ ਦੇ ਚੜਕੇ ਰੀਡਿੰਗ ਲੈਣੀ ਪੈਦੀ ਹੈ। ਉਨ੍ਹਾਂ ਵਿਭਾਗ ਦੇ ਉਚ ਅਧਿਕਾਰੀਆਂ ਤੋ ਇਸ ਮਾਮਲੇ ਦੀ ਜਾਂਚ ਕਰ ਠੇਕੇਦਾਰ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਉਨ੍ਹਾਂ ਦੇ ਹੋਏ ਨੁਕਸਾਨ ਦਾ ਮੁਆਬਜਾ ਦੇਣ ਦੀ ਮੰਗ ਕੀਤੀ। ਜਦ ਇਸ ਸਬੰਧੀ ਬਿਜਲੀ ਵਿਭਾਗ ਦੇ ਐਕਸੀਅਨ ਲੁੱਧਰ ਕੁਮਾਰ ਬਾਂਸਲ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਇਸ ਸਬੰਧੀ ਸਖ਼ਤ ਤਾੜਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋ ਪੂਰਾਂ ਕੰਮ ਕਰਨ ਉਪਰੰਤ ਚੰਗੀ ਤਰਾਂ ਚੈਕ ਕਰਨ ਤੇ ਹੀ ਕੰਮ ਹੈੰਡ ਓਵਰ ਕੀਤਾ ਜਾਵੇਗਾ।

Send this to a friend