ਜ਼ਿਲ੍ਹਾ ਬਰਨਾਲਾ ਪੂਰੇ ਪੰਜਾਬ ’ਚ ਈ-ਆਫਿਸ ਪ੍ਰੋਜੈਕਟ ਵਿੱਚ ਜਲਦ ਹੀ ਹੋਵੇਗਾ ਮੋਹਰੀ : ਡੀ.ਸੀ. ਥੋਰੀ

image ਬਰਨਾਲਾ, 12 ਜੁਲਾਈ (ਨਿਰਮਲ ਸਿੰਘ ਪੰਡੋਰੀ, ਗੁਰਪ੍ਰੀਤ ਸਿੰਘ ਸੋਨੀ)- ਈ-ਆਫਿਸ ਪ੍ਰੋਜੈਕਟ ਤਹਿਤ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੀਆਂ 7 ਬਰਾਂਚਾਂ ਪੇਪਰ ਰਹਿਤ ਕੰਮ ਕਰ ਰਹੀਆਂ ਹਨ ਅਤੇ 1000 ਤੋਂ ਵੱਧ ਫਾਈਲਾਂ ਇਸ ਤਹਿਤ ਆਨ-ਲਾਈਨ ਕੀਤੀਆਂ ਜਾ ਚੁੱਕੀਆਂ ਹਨ। ਇਹਨਾਂ ਗੱਲਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਿਆਮ ਥੋਰੀ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੀਨਾਵਾਰ ਮੀਟਿੰਗਾਂ ਕਰਦਿਆਂ ਕੀਤੀ। ਉਹਨਾਂ ਕਿਹਾ ਕਿ ਮੁੱਖ ਦਫ਼ਤਰ ਨੂੰ ਹੋਰ ਕੰਪਿਊਟਰ ਆਦਿ ਹਾਰਡਵੇਅਰ ਸਾਮਾਨ ਲਈ ਪੱਤਰ ਲਿਖਿਆ ਹੋਇਆ ਹੈ ਜਦੋਂ ਸਾਮਾਨ ਆ ਜਾਵੇਗਾ ਤਾਂ ਬਾਕੀ ਰਹਿੰਦੀਆਂ ਬਰਾਂਚਾਂ ਵੀ ਆਨ-ਲਾਈਨ ਹੋ ਜਾਣਗੀਆਂ ਅਤੇ ਜਲਦ ਹੀ ਜਿਲ੍ਹਾ ਬਰਨਾਲਾ ਪੂਰੇ ਪੰਜਾਬ ’ਚ ਈ-ਆਫਿਸ ਪ੍ਰੋਜੈਕਟ ਵਿੱਚ ਵੀ ਮੋਹਰੀ ਹੋਵੇਗਾ।ਜ਼ਿਕਰਯੋਗ ਹੈ ਕਿ ਸੇਵਾ ਕੇਂਦਰਾਂ ਰਾਹੀਂ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਉਣ ਵਿਚ ਜਿਲ੍ਹਾ ਬਰਨਾਲਾ ਪਹਿਲਾਂ ਹੀ ਪੰਜਾਬ ਦਾ ਮੋਹਰੀ ਜ਼ਿਲ੍ਹਾ ਬਣ ਗਿਆ ਹੈ। ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੀ ਮੀਟਿੰਗ ’ਚ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ ਇੱਕ ਸਾਲ ਤੋਂ ¦ਬਿਤ ਪਏ ਇੰਤਕਾਲਾਂ ਨੂੰ ਜਲਦ ਨੇਪਰੇ ਚਾੜ੍ਹਨ ਦੀ ਹਦਾਇਤ ਕੀਤੀ ਅਤੇ ਵੱਖ-ਵੱਖ ਤਰ੍ਹਾਂ ਦੇ ਵਸੂਲੀ ਕੇਸਾਂ ਨੂੰ ਇੱਕ ਟੀਮ ਬਣਾ ਕੇ ਵਸੂਲ ਕੀਤਾ ਜਾਣਾ ਯਕੀਨੀ ਬਣਾਉਣ ਦੇ ਹੁਕਮ ਦਿੱਤੇ। ਉਨ੍ਹਾਂ ਸਮੂਹ ਸਰਕਲ ਅਫ਼ਸਰਾਂ ਨੂੰ 47-ਏ ਅਤੇ ਏ.ਜੀ. ਪੰਜਾਬ ਵੱਲੋਂ ਆਡਿਟ ਦੌਰਾਨ ਕੱਢੀ ਗਈ ਰਕਮ ਦੀ ਵਸੂਲੀ ਵਿੱਚ ਵੀ ਤੇਜੀ ਲਿਆਉਣ ਅਤੇ ਜ਼ਮੀਨਾਂ ਦੀਆਂ ਜਮਾਂ ਬੰਦੀਆਂ, ਨਿਸ਼ਾਨਦੇਹੀਆਂ, ਖਸਰਾ ਗਿਰਦਾਵਰੀ ਅਤੇ ਖਾਨਗੀ ਤਕਸੀਮਾਂ ਦੇ ਮਾਮਲੇ ਤੁਰੰਤ ਨਿਪਟਾਏ ਜਾਣ ਦੀ ਹਦਾਇਤ ਕੀਤੀ। ਤੰਬਾਕੂ ਕੰਟਰੋਲ (ਕੋਟਪਾ) ਦੀ ਮੀਟਿੰਗ ਦੌਰਾਨ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਤੰਬਾਕੂ ਕੰਟਰੋਲ ਦੀ ਚੈਕਿੰਗ ਦੌਰਾਨ ਜੂਨ ਮਹੀਨੇ ਦੌਰਾਨ 97 ਚਾਲਾਨ ਕੀਤੇ ਗਏ ਹਨ। ਇਸ ਸਬੰਧੀ ਸ੍ਰੀ ਥੋਰੀ ਨੇ ਕਿਹਾ ਕਿ ਜਨਤਕ ਥਾਂਵਾਂ ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਖ਼ਿਲਾਫ਼ 200/- ਰੁਪਏ ਤੱਕ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ। ਇਸ ਦੌਰਾਨ ਉਹਨਾਂ ਡੇਂਗੂ, ਮਲੇਰੀਆ ਅਤੇ ਚਿਕਨਗੁਨਾ ਬਿਮਾਰੀਆਂ ਤੋਂ ਬਚਾਅ ਲਈ ਸਮੂਹ ਸਰਕਾਰੀ ਦਫ਼ਤਰਾਂ, ਵਿਦਿਅਕ ਅਦਾਰਿਆਂ ਅਤੇ ਸ਼ਹਿਰਾਂ, ਪਿੰਡਾ ਦੇ ਘਰਾਂ ਆਦਿ ਵਿੱਚ ਚੈਕਿੰਗ ਕੀਤੀ ਜਾਵੇ ਅਤੇ ਵਿਸ਼ੇਸ਼ ਤੌਰ ਤੇ ਕੂਲਰ, ਫਰਿੱਜ ਅਤੇ ਲਗਾਤਾਰ ਪਾਣੀ ਇਕੱਠਾ ਹੋਣ ਵਾਲੀਆ ਥਾਂਵਾਂ ਦਾ ਨਿਰੀਖਣ ਕੀਤਾ ਜਾਵੇ ਅਤੇ ਬਣਦਾ ਚਾਲਾਨ ਆਦਿ ਵੀ ਕੀਤਾ ਜਾਵੇ। ਜਨ ਔਸ਼ਧੀ ਕੇਂਦਰ ਦੀ ਮੀਟਿੰਗ ਦੌਰਾਨ ਸਮੂਹ ਉਨ੍ਹਾਂ ਡਾਕਟਰਾਂ ਨੂੰ ਹਦਾਇਤ ਕੀਤੀ ਜਨ ਔਸ਼ਧੀ ਕੇਂਦਰ ਵਿੱਚ ਉਪਲਬਧ ਦਵਾਈਆਂ ਹੀ ਮਰੀਜ਼ਾਂ ਨੂੰ ਲਿਖੀਆਂ ਜਾਣਾ ਯਕੀਨੀ ਬਣਾਇਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਸਸਤੀਆਂ ਦਵਾਈਆਂ ਉਪਲਬਧ ਹੋ ਸਕਣ।ਇਸ ਦੌਰਾਨ ਆਰ.ਟੀ.ਆਈ. ਐਕਟ 2005 ਨੂੰ ਲਾਗੂ ਕਰਨ, ਰਿਕਾਰਡ ਤਲਫੀ, ਸੇਵਾ ਕੇਂਦਰਾਂ ਦੀ ਪੈਡੇਂਸੀ, ਆਰ.ਟੀ.ਐਸ, ਈ-ਡਿਸਟ੍ਰਿਕਟ, ਨੈਸ਼ਨਲ ਹੈਲਥ ਮਿਸ਼ਨ, ਡਰਗੱਜ, ਸਰਵ ਸਿੱਖਿਆ ਅਭਿਆਨ, ਨਾਪ ਤੋਲ, ਕਿਰਤ ਸੇਵਾਵਾਂ, ਨਰੇਗਾ ਦੇ ਕੰਮਾਂ, ਐਮ.ਪੀ.ਲੈਂਡ ਅਤੇ ਜ਼ਿਲ•ਾ ਖੇਤੀਬਾੜੀ ਉਤਪਾਦਨ ਕਮੇਟੀ ਆਦਿ ਦੀਆਂ ਮਹੀਨਾਵਾਰ ਮੀਟਿੰਗਾਂ ਹੋਈਆਂ।

Send this to a friend