ਮਾਨਸਾ, 15 ਅਕਤੂਬਰ (ਜਸਪਾਲ ਹੀਰੇਵਾਲਾ)-ਮਾਨਸਾ ਪੁਲਿਸ ਨੂੰ ਉਂਸ ਵੇਲੇ ਭਾਰੀ ਸਫਲਤਾਂ ਮਿਲੀ, ਜਦੋਂ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਪਾਰਟੀ ਵੱਲੋਂ ਨਾਈਟ ਪੋਲਿਸਿੰਗ ਦੌਰਾਨ ਦੋ ਅੰਤਰਰਾਜੀ ਸਮੱਗਲਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜ਼ਾ ਵਿਚਲੇ 10 ਟਾਇਰਾ ਟਰਾਲੇ ਵਿੱਚੋ 252 ਬੋਰੀਆ ਭੁੱਕੀ ਚੂਰਾ ਪੋਸਤ ਦੀ ਬਰਾਮਦਗੀ ਕੀਤੀ ਗਈ। ਫੜੀ ਗਈ ਇਸ ਭੁੱਕੀ ਚੂਰਾ ਪੋਸਤ ਦਾ ਵਜ਼ਨ 100 ਕੁਵਿੰਟਲ ਤੋਂ ਵੱਧ ਬਣਦਾ ਹੈ, ਜਿਸਦੀ ਕੁੱਲ ਕੀਮਤ ਲੱਗਭੱਗ ਦੋ ਕਰੋੜ ਰੁਪਏ ਤੋਂ ਉਪਰ ਦੱਸੀ ਜਾਂਦੀ ਹੈ। ਮਾਨਸਾ ਪੁਲੀਸ ਵੱਲੋਂ ਫੜੀ ਗਈ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਜਿਲ੍ਹਾ ਪੁਲੀਸ ਦੇ ਸੀਨੀਅਰ ਕਪਤਾਨ ਪੁਲੀਸ ਡਾ. ਨਰਿੰਦਰ ਭਾਰਗਵ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਨਸਾ ਪੁਲੀਸ ਪਾਸ ਇਤਲਾਹ ਮਿਲੀ ਕਿ ਅੰਤਰਰਾਜ਼ੀ ਗਿਰੋਹ ਦੇ ਕੁਝ ਮੈਂਬਰ ਬਾਹਰਲੇ ਸੂਬੇ ਵਿੱਚੋ ਪੰਜਾਬ ਵਿੱਚ ਭੁੱਕੀ ਚੂਰਾ ਪੋਸਤ ਦੀ ਵੱਡੇ ਪੱਧਰ ਤੇ ਸਪਲਾਈ ਕਰਦੇ ਹਨ ਅਤੇ ਅੱਜ ਵੀ ਨਾਮੀ ਸਮੱਗਲਰਾਂ ਵੱਲੋਂ ਇੱਕ ਟਰਾਲੇ ਵਿੱਚ ਮੱਧ ਪ੍ਰਦੇਸ਼ ਪ੍ਰਾਂਤ ਤੋਂ ਭੁੱਕੀ ਚੂਰਾਪੋਸਤ ਭਰ ਕੇ ਪਠਾਨਕੋਟ ਦੀ ਬਿਲਟੀ ਕਟਵਾ ਕੇ ਇਸ ਰੂਟ ਰਾਹੀ ਪੰਜਾਬ ਦੇ ਵੱਖ ਵੱਖ ਥਾਵਾਂ ਤੇ ਭੁੱਕੀ ਚੂਰਾਪੋਸਤ ਦੀ ਸਪਲਾਈ ਕਰਨੀ ਹੈ। ਜਿਲਾ ਪੁਲੀਸ ਵੱਲੋਂ ਇਹਨਾਂ ਅੰਤਰਰਾਜੀ ਸਮੱਗਲਰਾਂ ਨੂੰ ਕਾਬੂ ਕਰਨ ਲਈ ਇੱਕ ਮੁਹਿੰਮ ਸੁਰੂ ਕੀਤੀ ਗਈ, ਜਿਸ ਸਬੰਧ ਵਿੱਚ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ। ਟੀਮਾਂ ਦੀ ਨਿਗਰਾਨੀ ਸ੍ਰੀ ਕੁਲਦੀਪ ਸ਼ਰਮਾ, ਕਪਤਾਨ ਪੁਲਿਸ (ਓਪਰੇਸ਼ਨ) ਮਾਨਸਾ ਅਤੇ ਸ੍ਰੀ ਰਾਕੇਸ਼ ਕੁਮਾਰ, ਕਪਤਾਨ ਪੁਲਿਸ (ਡੀ.) ਮਾਨਸਾ ਨੂੰ ਸੌਪੀ ਗਈ ਸੀ। ਇਹਨਾਂ ਸਪੈਸ਼ਲ ਟੀਮਾਂ ਵੱਲੋਂ ਅੱਜ ਵੱਖ ਵੱਖ ਥਾਵਾਂ ਤੇ ਨਾਕਾਬੰਦੀਆ ਕੀਤੀਆ ਹੋਈਆ ਸਨ। ਪਿੰਡ ਮਾਨਸਾ ਖੁਰਦ ਐਚ.ਐਸ. ਰੋਡ ਪਰ ਸ਼ੱਕੀ ਵਹੀਕਲਾ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇੱਕ ਟਰਾਲਾ ਨੰਬਰੀ ਪੀਬੀ.29 ਐਲ-4662 ਆਇਆ। ਪੁਲੀਸ ਪਾਰਟੀ ਵੱਲੋ ਨਾਕੇ ਪਰ ਟਰਾਲਾ ਰੋਕ ਕੇ ਚੈਕ ਕੀਤਾ। ਇਸ ਟਰਾਲੇ ਵਿੱਚੋ ਦੋ ਸਮੱਗਲਰਾਂ ਦਰਸ਼ਨ ਸਿੰਘ ਉਰਫ ਦਰਸ਼ੂ ਪੁੱਤਰ ਜਗਰੂਪ ਸਿੰਘ ਵਾਸੀ ਮਹਿਰਾਜ ਅਤੇ ਰਾਜਪਾਲ ਉਰਫ ਰਾਜੂ ਪੁੱਤਰ ਹਰਮੇਸ਼ ਕੁਮਾਰ ਵਾਸੀ ਰਾਮਪੁਰਾ ਨੂੰ ਕਾਬੂ ਕੀਤਾ ਗਿਆ। ਮੌਕਾ ਪਰ ਸ੍ਰੀ ਕੁਲਦੀਪ ਕੁਮਾਰ ਸ਼ਰਮਾ ਕਪਤਾਨ ਪੁਲਿਸ, ਮਾਨਸਾ ਦੀ ਹਾਜ਼ਰੀ ਵਿੱਚ ਟਰਾਲੇ ਦੀ ਤਲਾਸ਼ੀ ਕਰਨ ਤੇ ਉਸ ਵਿੱਚੋਂ ਕੁੱਲ 252 ਬੋਰੀਆ ਭੁੱਕੀ ਚੂਰਾਪੋਸਤ ਬਰਾਮਦ ਹੋਈਆ। ਫੜੀ ਗਈ ਭੁੱਕੀ ਚੂਰਾਪੋਸਤ ਦੀ ਕੀਮਤ ਲੱਗਭੱਗ 2 ਕਰੋੜ ਰੁਪਏ ਤੋਂ ਜਿਆਦਾ ਬਣਦੀ ਹੈ। ਪਕੜੇ ਦੋਸੀਆਂ ਪਰੇ ਮੁਕੱਦਮਾ ਨੰ: 107 ਮਿਤੀ 15-10-2013 ਅ/ਧ 15,25/60/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ-2 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਮੁਢਲੀ ਤਫਤੀਸ ਦੌਰਾਨ ਫੜੇ ਗਏ ਦੋਨਾਂ ਕਥਿੱਤ ਸਮੱਗਲਰਾਂ ਨੇ ਦੱਸਿਆ ਕਿ ਉਹ ਇਹ ਭੁੱਕੀ ਚੂਰਾ ਪੋਸਤ ਮੱਧ ਪ੍ਰਦੇਸ਼ ਪ੍ਰਾਂਤ ਦੇ ਸ਼ਹਿਰ ਰਤਲਾਮ ਤੋਂ ਲੈ ਕੇ ਆਏ ਸਨ, ਜਿਹਨਾਂ ਨੂੰ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਸਪਲਾਈ ਕਰਨਾ ਸੀ, ਕਿਉਕਿ ਮੱਧ ਪ੍ਰਦੇਸ਼ ਪ੍ਰਾਂਤ ਵਿੱਚ ਇਸ ਸੀਜ਼ਨ ਭੁੱਕੀ ਦੀ ਬੰਪਰ ਫਸਲ ਹੋਈ ਹੈ। ਇਸ ਕਾਰਨ ਕਰਕੇ ਅੰਤਰਰਾਜੀ ਸਮੱਗਲਰ ਮੱਧ ਪ੍ਰਦੇਸ਼ ਪ੍ਰਾਂਤ ਵਿੱਚੋ ਵੱਡੀ ਮਾਤਰਾ ਵਿੱਚ ਭੁੱਕੀ ਦੀ ਹੋਰ ਰਾਜਾਂ ਵਿੱਚ ਸਮੱਗਲਿੰਗ ਕਰ ਰਹੇ ਹਨ। ਇਸਤੋਂ ਇਲਾਵਾ ਨਿਚਲੇ ਪੱਧਰ ਦੇ ਸਮੱਗਲਰ ਵੀ ਜੋ ਕਿ ਥੋਹੜੀ ਮਾਤਰਾ ਵਿੱਚ ਭੁੱਕੀ ਲਿਆ ਕੇ ਅੱਗੇ ਵੇਚਦੇ ਹਨ, ਵੀ ਮੱਧ ਪ੍ਰਦੇਸ਼ ਪ੍ਰਾਂਤ ਤੋ ਹੀ ਸਸਤੇ ਭਾਅ ਵਿੱਚ ਭੁੱਕੀ ਖਰੀਦ ਕੇ ਪੰਜਾਬ ਦੇ ਵੱਖ ਵੱਖ ਥਾਵਾਂ ਵਿੱਚ ਸਪਲਾਈ ਕਰ ਰਹੇ ਹਨ। ਜਿਕਰਯੋਗ ਗੱਲ ਇਹ ਹੈ ਕਿ 3/4 ਦਿਨ ਪਹਿਲਾਂ ਵੀ ਮਾਨਸਾ ਪੁਲੀਸ ਨੇ ਜੋਗਾ-ਬਰਨਾਲਾ ਰੋਡ ਤੇ ਇੱਕ ਟਰਾਲੇ ਵਿੱਚੋ 240 ਬੋਰੀਆਂ ਭੁੱਕੀ ਚੂਰਾਪੋਸਤ (ਕੀਮਤ ਲੱਗਭੱਗ 1 ਕਰੋੜ 90 ਲੱਖ ਰੁਪਏ) ਦੀ ਬਰਾਮਦਗੀ ਕੀਤੀ ਸੀ ਅਤੇ ਅੰਤਰਰਾਜ਼ੀ ਭੁੱਕੀ ਸਮੱਗਲਰਾਂ ਦੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਸੀ। ਅੱਜ ਫੜੇ ਗਏ ਦੋਵਾ ਸਮੱਗਲਰਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਪੁਲੀਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਸ ਵੱਡੀ ਖੇਪ ਵਿੱਚ ਹੋਰ ਕਿਹੜੇ ਕਿਹੜੇ ਸਮੱਗਲਰ ਸ਼ਾਮਲ ਹਨ ਅਤੇ ਅੱਗੇ ਕਿੱਥੇ ਕਿੱਥੇ ਸਪਲਾਈ ਕਰਨੀ ਸੀ। ਕਥਿੱਤ ਸਮੱਗਲਰਾਂ ਪਾਸੋਂ ਹੋਰ ਵੀ ਕਈ ਅਹਿਮ ਇੰਕਸਾਫ ਹੋਣ ਦੀ ਆਸ ਹੈ।
ਡਾ: ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਦੇ ਦਿਸ਼ਾਂ-ਨਿਰਦੇਸ਼ਾ ਤਹਿਤ ਮਾਨਸਾ ਪੁਲੀਸ ਵਚਨਬੱਧ ਹੈ ਕਿ ਨਸ਼ਿਆ ਦੀ ਵਰਤੋਂ ਕਰਨ ਵਾਲਿਆ, ਨਸ਼ਿਆਂ ਦੀ ਸਪਲਾਈ ਕਰਨ ਵਾਲੇ ਅੰਤਰਰਾਜੀ ਸਮੱਗਲਰਾਂ ਅਤੇ ਹਰ ਤਰਾ ਦੇ ਨਸ਼ਿਆ ਅਤੇ ਨਜਾਇਜ਼ ਧੰਦਿਆ ਨੂੰ ਬਰਦਾਸ਼ਤ ਨਹੀ ਕੀਤਾ ਜਾਵੇਗਾ ਅਤੇ ਅਜਿਹਾ ਕਰਨ ਵਾਲਿਆ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।