ਅੰਮ੍ਰਿਤਸਰ, 7 ਜੁਲਾਈ (ਦਵਾਰਕਾ ਨਾਥ ਰਾਣਾ)- ਜ਼ਿਲ੍ਹਾ ਪੁਲਿਸ ਮੁੱਖੀ ਸ਼੍ਰੀ ਪਰਮਪਾਲ ਸਿੰਘ ਪੀ.ਪੀ.ਐਸ ਜਿਲ੍ਹਾਂ ਅੰਮ੍ਰਿਤਸਰ ਦਿਹਾਤੀ ਨੇ ਪ੍ਰੇਸ ਕਾਨਫਰੰਸ ਨੂੰ ਸਬੋਧਿਤ ਕਰਦੇ ਦੱਸਿਆ ਕਿ ਜਿਲ੍ਹਾਂ ਅੰਮ੍ਰਿਤਸਰ ਦਿਹਾਤੀ ਵਿੱਚ ਹੋ ਰਹੀਆ ਲੁੱਟਾਂ ਖੋਹਾਂ ਦੀਆ ਵਾਰਦਾਤਾਂ ਨੂੰ ਨਕੇਲ ਪਾਉਣ ਲਈ ਦਿਸ਼ਾਂ ਨਿਰਦੇਸ਼ ਤੇ ਚਲਦਿਆ ਸ਼੍ਰੀ ਹਰਪਾਲ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦਿਹਾਤੀ ਜੀ ਦੀ ਨਿਗਰਾਨੀ ਅਤੇ ਦਿਸ਼ਾ ਨਿਰਦੇਸ਼ ਦੇ ਚਲਦਿਆਂ ਸ਼੍ਰੀ ਹਰਦੇਵ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਮਜੀਠਾ ਅਤੇ ਇੰਸਪੈਕਟਰ ਬਲਕਾਰ ਸਿੰਘ ਮੁੱਖ ਅਫਸ਼ਰ ਥਾਣਾ ਕੱਥੂਨੰਗਲ ਸਮੇਤ ਪੁਲਿਸ ਪਾਰਟੀ ਸ਼ਪੈਸਲ ਨਾਕਾਬੰਦੀ ਪੈਟੋਰਲ ਪੰਪ ਚਵਿੰਡਾ ਦੇਵੀ ਵਿਖੇ ਕੀਤੀ ਹੋਈ ਸੀ। ਮੁੱਖ ਅਫਸਰ ਥਾਣਾ ਕੱਥੂਨੰਗਲ ਨੂੰ ਮੁਕਬਰ ਖਾਸ ਨੇ ਇਲਤਾਹ ਦਿੱਤੀ ਕਿ ਜਿਲ੍ਹਾਂ ਅੰਮ੍ਰਿਤਸਰ ਦਿਹਾਤੀ ਦੇ ਵੱਖ ਵੱਖ ਥਾਣਿਆ ਵਿੱਚ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਮੈਬਰ ਮਾਰੂ ਹਥਿਆਰ ਲੈ ਕੇ ਬੇ-ਅਬਾਦ ਪਲਾਟ ਫੱਤੂਭੀਲਾ ਵਿਖੇ ਵਾਰਦਾਤ ਨੂੰ ਇਤਜਾਮ ਦੇਣ ਲਈ ਸਲਾਹ ਮਸ਼ਵਰਾ ਕਰ ਰਹੇ ਹਨ। ਜਿਸ ਦੇ ਚਲਦਿਆ ਤੁਰੰਤ ਮੁੱਖ ਅਫਸਰ ਥਾਣਾ ਕੱਥੂਨੰਗਲ ਇੰਸਪੈਕਟਰ ਬਲਕਾਰ ਸਿੰਘ ਐਸ.ਆਈ ਪਰਮਿੰਦਰ ਸਿੰਘ, ਏ.ਐਸ.ਆਈ ਹਰਜਿੰਦਰ ਸਿੰਘ ਅਤੇ ਏ.ਐਸ.ਆਈ ਜਸਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਥਾਣਾ ਕੱਥੂਨੰਗਲ ਨੇ ਉਸ ਇਲਾਕੇ ਦੀ ਘੇਰਾ ਬੰਦੀ ਕਰਕੇ ਦੋਸ਼ੀਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਜਿੰਨਾ ਨੇ ਆਂਪਣਾ ਨਾਮ ਪਤਾ ਪੁੱਛਣ ਤੇ ਦੱਸਿਆ ਦੋਸ਼ੀ ਤੇਜਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਜੱਟ ਵਾਸੀ ਬੱਗਾ, ਪ੍ਰਗਟ ਸਿੰਘ ਪੁੱਤਰ ਬਲਦੇਵ ਕੌਮ ਮਜਬੀ ਸਿੱਖ ਵਾਸੀ ਪਿੰਡ ਬਾਬੋਵਾਲ, ਪਰਮਜੀਤ ਸਿੰਘ ਪੁੱਤਰ ਨਿਸ਼ਨਾ ਸਿੰਘ ਜੱਟ ਵਾਸੀ ਮੱਤੇਵਾਲ, ਗੁਰਜੰਟ ਸਿੰਘ ਪੱਤਰ ਨਿਰਮਲ ਸਿੰਘ ਕੌਮ ਮਜਬੀ ਸਿੱਖ ਵਾਸੀ ਨਿੱਬਰਵਿੰਡ, ਗੁਰਮੁੱਖ ਸਿੰਘ ਪੁੱਤਰ ਬਲਵੰਤ ਸਿੰਘ ਕੌਮ ਜੱਟ ਸਿੱਖ ਵਾਸੀ ਗੱਦਰਜਾਦਾ ਨੂੰ ਮੌਕੇ ਤੇ ਹੀ ਕਾਬੂ ਕਰਕੇ ਉਹਨਾਂ ਪਾਸੋ ਤਿੰਨ ਮੋਟਰਸਾਈਕਲ ਅਤੇ ਤਿੰਨ ਦਾਤਰ, ਇੱਕ ਗੰਡਾਸਾ ਅਤੇ ਇੱਕ ਦੋ ਧਾਰੀ ਤਲਵਾਰ ਬ੍ਰਾਮਦ ਹੋਏ ਅਤੇ ਇਹਨਾਂ ਦੇ ਦੋ ਸਾਥੀ ਮਨਜੀਤ ਸਿੰਘ ਉਰਫ ਕਾਕਾ ਪੁੱਤਰ ਸਵਰਨ ਸਿੰਘ ਕੌਮ ਤਰਖਾਣ ਵਾਸੀ ਮੱਤੇਵਾਲ ਅਤੇ ਵਿੰਕੀ ਪੁੱਤਰ ਪਲਵਿੰਦਰ ਸਿੰਘ ਕੌਮ ਮਜਬੀ ਸਿੱਖ ਵਾਸੀ ਬਾਬੋਵਾਲ ਮੌਕੇ ਤੋ ਫਰਾਰ ਹੋ ਗਏ।
ਲੁੱਟਾਂ ਖੁਹਾਂ ਦੀਆਂ ਵਾਰਦਤਾਂ ਕਰਨ ਵਾਲੇ ਗਿਰੋਹ ਨੂੰ ਪਕੜਣ ’ਚ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਕਾਮਯਾਬੀ



