ਚੰਡੀਗੜ੍ਹ, 15 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਸਰਕਾਰ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਫਤਿਹਗੜ੍ਹ ਸਾਹਿਬ ਦੇ ਗੈਰ ਸਰਕਾਰੀ ਮੈ’ਬਰ ਨਾਮਜ਼ਦ ਕਰਨ ਸਬੰਧੀ ਅਧਿਸੂਚਨਾ ਜਾਰੀ ਕੀਤੀ ਹੈ।
ਇਹ ਪ੍ਰਗਟਾਵਾ ਕਰਦਿਆਂ ਅੱਜ ਇਥੇ ਸ਼ਿਕਾਇਤ ਨਿਵਾਰਨ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਜ਼ਿਲਾ ਫਤਿਹਗੜ੍ਹ ਸਾਹਿਬ ਵਿਚ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਅਤੇ ਵਰਗਾਂ ਵਿਚੋ’ 32 ਗੈਰ ਸਰਕਾਰੀ ਮੈਬਰ ਨਾਮਜ਼ਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ (ਬ) ਤੋਂ ਜਗਦੀਪ ਸਿੰਘ ਚੀਮਾ ਜ਼ਿਲ੍ਹਾ ਪ੍ਰਧਾਨ ਸ਼ੋਮਣੀ ਅਕਾਲੀ ਦਲ ਬਾਦਲ; ਭਾਰਤੀ ਜਨਤਾ ਪਾਰਟੀ ਤੋ’ ਐਸ ਐਨ ਸ਼ਰਮਾ ਪ੍ਰਧਾਨ ਜ਼ਿਲ੍ਹਾ ਬੀ ਜੇ ਪੀ; ਇੰਡੀਅਨ ਨੈਸ਼ਨਲ ਕਾਂਗਰਸ ਤੋ’ ਹਰਿੰਦਰ ਸਿੰਘ ਭਾਂਬਰੀ; ਬਹੁਜਨ ਸਮਾਜ ਪਾਰਟੀ ਤੋ’ ਗੁਰਮੀਤ ਸਿੰਘ; ਕਮਿਊਨਿਸਟ ਪਾਰਟੀ ਆਫ ਇੰਡੀਆ ਤੋਂ ਕਾਮਰੇਡ ਅਮਰਨਾਥ; ਭਾਰਤੀ ਕਮਿਊਨਿਸਟ ਪਾਰਟੀ (ਐਮ) ਤੋ’ ਕਾਮਰੇਡ ਸੁਰਜੀਤ ਸਿੰਘ ਸੋਹੀ; ਪੰਜਾਬ ਪ੍ਰਦੇਸ਼ ਰਾਸ਼ਟਰਵਾਦੀ ਕਾਂਗਰਸ ਪਾਰਟੀ ਤੋ’ ਸਤੀਸ਼ ਨੰਦਾ; ਅਜਾਦੀ ਘੁਲਾਟੀਏ ਤੋ’ ਸੰਤ ਸਿੰਘ ਪਤੰਗਾ ਬੱਸੀ ਪਠਾਣਾਂ; ਸਾਬਕਾ ਫੌਜੀ ਤੋ’ ਸੂਬੇਦਾਰ ਉਜਾਗਰ ਸਿੰਘ; ਪਛੜੀਆਂ ਸ਼੍ਰੇਣੀਆਂ ਤੋ’ ਮਨਜੀਤ ਸਿੰਘ ਪਿੰਡ ਸਲਾਦਾ ਦੂਲਾ ਸਿੰਘ ਵਾਲਾ; ਅਨੁਸੂਚਿਤ ਜਾਤੀਆਂ ਤੋ ਧਰਮਪਾਲ ਰਾਓ ਮੰਡੀ ਗੋਬਿੰਦਗੜ੍ਹ; ਮਹਿਲਾ ਵਰਗ ਤੋ’ ਬੀਬੀ ਮਨਜੀਤ ਕੌਰ ਰੱਤੋ; ਨੌਜਵਾਨ ਵਰਗ ਤੋ’ ਹਰਿੰਦਰਪਾਲ ਸਿੰਘ ਚੰਦੂਮਾਜਰਾ; ਬਾਜੀਗਰ ਵਰਗ ਤੋ ਗੌਡੀ ਰਾਮ ਸਰਹਿੰਦ; ਰਾਏ ਸਿੱਖ ਤੋ ਕਰਮਜੀਤ ਸਿੰਘ, ਵਿਮੁਕਤ ਜਾਤੀ ਤੋ’ ਕੁਲਦੀਪ ਸਿੰਘ ਪੁੱਤਰ ਸ੍ਰੀ ਫਕੀਰ ਸਿੰਘ; ਕੰਬੋਜ ਜਾਤੀ ਤੋ’ ਪਰਮਜੀਤ ਸਿੰਘ ਪਿੰਡ ਖਨਿਆਣ; ਮੁਸਲਮਾਨ ਸ੍ਰੇਣੀ ਤੋ’ ਡਾ ਮਲਕੀਤ ਖਾਨ; ਈਸਾਈ ਮੱਤ ਤੋ’ ਜੁਆਏ ਕੁੱਟੀ ਮੰਡੀ ਗੋਬਿੰਦਗੜ੍ਹ; ਸਮਾਜ ਸੇਵੀ ਕਰਨੈਲ ਸਿੰਘ ਪੰਜੋਲੀ; ਸੁਰਿੰਦਰ ਸਿੰਘ ਬੱਸੀ ਪਠਾਣਾਂ, ਸਤਿੰਦਰ ਨਾਥ ਸ਼ਰਮਾ ਸਰਹਿੰਦ ਅਤੇ ਕੁਲਦੀਪ ਸਿੰਘ ਪਿੰਡ ਮੁੱਢੜੀਆ ਤਹਿਸੀਲ ਅਮਲੋਹ; ਉਦਯੋਗ ਤੋ’ ਲਾਲ ਚੰਦ ਜਿੰਦਲ; ਖੇਤੀਬਾੜੀ ਤੋਂ ਰਤਨ ਸਿੰਘ ਪਿੰਡ ਰਾਮਗੜ੍ਹ ਅਤੇ ਸ਼ੇਰ ਸਿੰਘ ਸਰਹਿੰਦ; ਭਾਰਤੀ ਕਿਸਾਨ ਯੂਨੀਅਨ ਤੋ ਮਨਦੀਪ ਸਿੰਘ ਪਿੰਡ ਤਰਖਾਣ ਮਾਜਰਾ; ਐਨ ਆਰ ਆਈ ਵਰਗ ਤੋ’ ਜੋਰਾ ਸਿੰਘ ਪਿੰਡ ਹਰੀਪੁਰ; ਬਾਲਮੀਕੀ ਵਰਗ ਤੋ’ ਰਾਕੇਸ਼ ਕੁਮਾਰ, ਬਸੀ ਪਠਾਣਾਂ; ਮਜ੍ਹੱਬੀ ਸਿੱਖ ਤੋ’ ਤਰਲੋਚਨ ਸਿੰਘ, ਪਿੰਡ ਰੂਪਾਲਹੇੜੀ; ਅਤੇ ਵਿਸ਼ੇਸ਼ ਨਿਮੰਤ੍ਰਿਤ ਵਿਅਕਤੀਆਂ ਵਿਚ ਡਾ ਹਰਬੰਸ ਲਾਲ, ਪ੍ਰੋਫੈਸਰ ਕਲੋਨੀ, ਫਤਿਹਗੜ੍ਰ ਸਾਹਿਬ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਫਤਿਹਗੜ੍ਹ ਸਾਹਿਬ ਦੇ ਗੈਰ ਸਰਕਾਰੀ ਮੈ’ਬਰ ਨਾਮਜ਼ਦ ਕੀਤੇ ਗਏ ਹਨ।