ਬਰੇਟਾ, 6 ਜੂਨ (ਸੁਖਜਿੰਦਰ ਸੰਘਰੇੜੀ, ਖਾਲਸਾ ਕਾਹਨਗੜ੍ਹ)- ਸਿੱਖਿਆ ਵਿਭਾਗ ਨੂੰ ਛੱਡ ਕੇ ਬਾਕੀ ਵਿਭਾਗਾ ਵਿੱਚ ਲਾਗੂ ਹੋਇਆ 4-9-14 ਏ.ਸੀ.ਪੀ. ਤਰੱਕੀ ਕੇਸ ਜਲਦ ਹੀ ਸਿੱਖਿਆ ਮਹਿਕਮੇ ਵਿੱਚ ਲਾਗੂ ਹੋ ਜਾਵੇਗਾ। ਅਮਨਦੀਪ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀ ਐਲੀਮੈਂਟਰੀ ਟੀਚਰ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਸਿੱਖਿਆ ਮੰਤਰੀ ਮੈਡਮ ਅਰੁਣਾ ਚੋਧਰੀ, ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਡੀ.ਪੀ.ਆਈ. ਪ੍ਰਾਇਮਰੀ ਇੰਦਰਜੀਤ ਸਿੰਘ, ਡੀ.ਪੀ.ਆਈ. ਸੰਕੈਡਰੀ ਦਰਵਾਰਾ ਸਿੰਘ ਕਾਹਲੋ ਨਾਲ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ, ਉਪ-ਪ੍ਰਧਾਨ ਹਰਜਿੰਦਰ ਹਾਂਡਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ 4-9-14 ਏ.ਸੀ.ਪੀ. ਇੱਕ ਹਫਤੇ ਵਿੱਚ ਜਾਰੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਇਸ ਤੋ ਇਲਾਵਾ 15 ਦਿਨਾਂ ਦੀ ਮੈਡੀਕਲ ਛੁੱਟੀ ਰੱਦ ਕਰਨ ਸੰਬੰਧੀ, ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਨਰਸਰੀ ਕਲਾਸਾ ਸ਼ੁਰੂ ਕਰਨ ਸੰਬੰਧੀ, ਸੈਂਟਰ ਪੱਧਰ ਤੇ ਡਾਟਾ ਓੁਪਰੇਟਰ ਦੀ ਆਸਾਮੀ ਦੇਣ ਸੰਬੰਧੀ, ਈ.ਟੀ.ਟੀ ਤੋ ਮਾਸਟਰ ਕੇਡਰ ਵਿੱਚ ਅੰਗਰੇਜੀ ਦੀਆਂ 375 ਪ੍ਰਮੋਸ਼ਨਾਂ, ਪੰਜਵੀ ਦੀ ਪ੍ਰੀਖਿਆ ਪ੍ਰਾਇਮਰੀ ਕੇਡਰ ਹਵਾਲੇ ਕਰਨ,ਸੈਂਟਰ ਹੈਡ ਟੀਚਰ ਦੀ ਪੋਸਟ ਨੂੰ ਪ੍ਰਬੰਧਕੀ ਪੋਸਟ ਐਲਾਨਣ ਸੰਬੰਧੀ, ਠੇਕੇ ਤੇ ਕੰਮ ਕਰਦੇ ਅਧਿਆਪਕਾ ਨੂੰ ਪੱਕੇ ਕਰਨ ਸੰਬੰਧੀ ਵੱਖ-ਵੱਖ ਮੁੱਦਿਆ ਤੇ ਵਿਚਾਰ ਚਰਚਾ ਕੀਤੀ ਗਈ।
4-9-14 ਏ.ਸੀ.ਪੀ. ਤਰੱਕੀ ਕੇਸ ਹੋਵੇਗਾ ਜਲਦੀ ਲਾਗੂ : ਸ਼ਰਮਾ



