ਲੁਧਿਆਣਾ, 15 ਅਕਤੂਬਰ (ਪੀ.ਟੀ.)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜੀਨੀਅਰਿੰਗ ਵਿਭਾਗ ਵੱਲੋਂ ਕੰਪਿਊਟਰ ਰਾਹੀਂ ਮਸ਼ੀਨਾਂ ਨੂੰ ਚਲਾਉਣ ਸੰਬੰਧੀ ਸਿਖਲਾਈ ਕੋਰਸ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਭਾਗ ਦੇ ਮੁਖੀ ਡਾ: ਗੁਰਸਾਹਿਬ ਸਿੰਘ ਨੇ ਦੱਸਿਆ ਕਿ 2 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਇਹ ਕੋਰਸ ਕੰਪਿਊਟਰ ਰਾਹੀਂ ਕੰਟਰੋਲ ਮਸ਼ੀਨਾਂ (ਸੀ ਐਨ ਸੀ) ਮਸ਼ੀਨਾਂ ਨਾਲ ਸਬੰਧਿਤ ਹੈ।