ਜਲਾਲਾਬਾਦ, 5 ਜੁਲਾਈ (ਸੰਦੀਪ ਮਹੰਤ, ਸਚਿਨ ਮੋਂਗਾ, ਬੱਬੂ ਧਮੀਜਾ)- ਡਾ. ਕੇਤਨ ਬਾਲੀਰਾਮ ਪਾਟਿਲ ਆਈਪੀਐਸ ਸੀਨੀਅਰ ਕਪਤਾਨ ਪੁਲਸ ਫਾਜਿਲਕਾ ਦੇ ਨਿਰਦੇਸ਼ਾਂ ਹੇਠ ਫਾਜਿਲਕਾ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਕੀਤੀ ਗਈ ਕਾਰਵਾਈ ਨਾਲ ਕਾਫੀ ਨਤੀਜੇ ਸਾਮ੍ਹਣੇ ਆ ਰਹੇ ਹਨ। ਪੁਲਸ ਨੇ ਭੋਲੇਭਾਲੇ ਲੋਕਾਂ ਨੂੰ ਰੇਪ ਜਿਹੇ ਕੇਸ ਵਿੱਚ ਫੰਸਾਉਣ ਦੀਆਂ ਧਮਕੀਆਂ ਦੇ ਕੇ ਪੈਸੇ ਠੱਗਣ ਵਾਲੇ ਗਿਰੋਹ ਨੂੰ ਫੜ੍ਹਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਫਾਜਿਲਕਾ ਦੇ ਡੀਐਸਪੀ ਰਾਹੁਲ ਭਾਰਦਵਾਜ ਨੇ ਜਲਾਲਾਬਾਦ ਸਾਂਝ ਕੇਂਦਰ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਚਾਰਜ ਸੀਆਈਏ ਪੰਜਾਬ ਸਿੰਘ ਅਤੇ ਐਲ.ਐਸ.ਆਈ ਪਰਮੀਲਾ ਰਾਣੀ ਥਾਨਾ ਸਿਟੀ ਜਲਾਲਾਬਾਦ ਵਲੋਂ ਗੁਪਤ ਸੂਚਨਾ ਤੇ ਆਧਾਰ ਤੇ ਕੀਤੀ ਗਈ ਕਾਰਵਾਈ ਦੌਰਾਨ ਭੋਲੇ-ਭਾਲੇ ਲੋਕਾਂ ਨੂੰ ਝੂਠੇ ਰੇਪ ਦਾ ਇਲਜਾਮ ਲਗਾ ਕੇ ਬਲੈਕਮੇਲ ਕਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ ਕਰਕੇ ਕੁੱਲ 7 ਦੋਸ਼ੀਆਂ ’ਚ 6 ਦੋਸ਼ੀਆਂ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪਰਮੀਲਾ ਰਾਣੀ ਸਮੇਤ ਪੁਲਸ ਪਾਰਟੀ ਇਲਾਕਾ ਵਿੱਚ ਗਸ਼ਤ ਦੌਰਾਨ ਗੁਪਤ ਇਤਲਾਹ ਮਿਲੀ ਕਿ ਹਰਦੇਵ ਸਿੰਘ ਪੁਤਰ ਫੁੰਮਣ ਸਿੰਘ ਵਾਸੀ ਮੱਛਰ ਕਾਲੋਨੀ ਜਲਾਲਾਬਾਦ, ਸ਼ਿਮਲਾ ਰਾਣੀ ਪਤਨੀ ਹਰਦੇਵ ਸਿੰਘ ਵਾਸੀ ਮੱਛਰ ਕਾਲੋਨੀ ਜਲਾਲਾਬਾਦ, ਨਿਰਮਲਾ ਰਾਣੀ ਪੁੱਤਰੀ ਹਰਦੇਵ ਸਿੰਘ ਵਾਸੀ ਮੱਛਰ ਕਾਲੋਨੀ ਜਲਾਲਾਬਾਦ, ਸੁਖਵਿੰਦਰ ਕੌਰ ਉਰਫ ਪਾਇਲ ਪਤਨੀ ਚੰਦ ਵਾਸੀ ਕਮਰੇ ਵਾਲਾ, ਗੁੱਡੋ ਰਾਣੀ ਪਤਨੀ ਬਲਵੀਰ ਸਿੰਘ ਵਾਸੀ ਲੱਲਾ ਬਸਤੀ ਜਲਾਲਾਬਾਦ ਅਤੇ ਪਰਮਜੀਤ ਕੌਰ ਉਰਫ ਪੰਮੀ ਪਤਨੀ ਭਜਨ ਲਾਲ ਵਾਸੀ ਅਮੀਰ ਖਾਸ ਜਿੰਨ੍ਹਾਂ ਨੇ ਗਿਰੋਹ ਬਣਾਇਆ ਹੈ। ਇਸ ਗਿਰੋਹ ਵਿੱਚ ਮੋਹਤਬਾਰ ਬੰਦਿਆਂ ਨੂੰ ਵਰਗਲਾ ਕੇ ਬਹਾਨੇ ਨਾਲ ਜਲਾਲਾਬਾਦ ਵਿਖੇ ਮੱਛਰ ਕਾਲੋਨੀ ਆਪਣੇ ਘਰ ਬੁਲਾ ਲੈਂਦੇ ਹਨ ਅਤੇ ਮੌਕੇ ਤੇ ਘਰ ਵਿੱਚ ਪਹਿਲਾਂ ਹੀ ਮੌਜੂਦ ਔਰਤਾਂ ਵਿਚੋਂ ਇੱਕ ਆਪਣੇ ਕੱਪੜੇ ਫਾੜ੍ਹ ਲੈਂਦੀ ਹੈ ਜਾਂ ਕਪੜੇ ਉਤਾਰ ਕੇ ਮੋਬਾਇਲ ਫੋਨ ਰਾਹੀਂ ਆਪਣੀ ਅਤੇ ਫਸਾਏ ਗਏ ਵਿਅਕਤੀ ਦੀ ਅਪੱਤੀਜਣਕ ਮੂਵੀ ਬਣਾ ਲੈਂਦੇ ਹਨ ਅਤੇ ਮੌਕੇ ਤੇ ਸੁਰਿੰਦਰ ਮੱਕੜ ਵਕੀਲ ਨੂੰ ਬੁਲਾ ਕੇ ਆਪਣੇ ਜਾਲ ਵਿੱਚ ਫਸਾਏ ਵਿਅਕਤੀ ਨੂੰ ਡਰਾ ਧਮਕਾ ਕੇ ਉਸ ਉ¤ਪਰ ਝੂਠਾ ਰੇਪ ਦਾ ਇਲਜਾਮ ਲਗਾ ਕੇ ਉਸਨੂੰ ਬਲੈਕਮੇਲ ਕਰਦੇ ਹਨ।
ਲਾਏ ਗਏ ਰੇਪ ਦੇ ਝੂਠੇ ਇਲਜਾਮ ਦੀ ਏਵਜ ਉਨ੍ਹਾਂ ਪਾਸੋਂ ਭਾਰੀ ਰਕਮ ਵਸੂਲਦੇ ਹਨ। ਇਸ ਤਰ੍ਹਾਂ ਇਨ੍ਹਾਂ ਨੇ ਪਹਿਲਾਂ ਵੀ ਕਈ ਭੋਲੇ-ਭਾਲੇ ਲੋਕਾਂ ਨੂੰ ਝਾਂਸੇ ਵਿੱਚ ਲੈ ਕੇ ਠੱਗਿਆ ਹੈ। ਜਿੰਨ੍ਹਾਂ ਤੇ ਧਾਰਾ 420,384,389,120 ਬੀ ਥਾਨਾ ਸਿਟੀ ਜਲਾਲਾਬਾਦ ਵਿਖੇ ਦਰਜ ਕੀਤਾ ਗਿਆ ਹੈ। ਲੇਡੀ ਐਸਆਈ ਪਰਮੀਲਾ ਰਾਣੀ ਵਲੋਂ ਉਕਤ ਦੋਸ਼ੀਆਂ ਨੂੰ ਗਿਰਫਤਾਰ ਕੀਤਾ ਗਿਆ ਹੈ। ਇਸ ਮੌਕੇ ਥਾਨਾ ਮੁਖੀ ਗੁਰਨਾਮ ਸਿੰਘ ਅਤੇ ਸਬ ਇੰਸਪੈਕਟਰ ਲਵਪ੍ਰੀਤ ਕੌਰ, ਮੁਨਸ਼ੀ ਬਲਕਾਰ ਸਿੰਘ ਮੌਜੂਦ ਸਨ।