June 14, 2026 6:01 am

ਮੁੰਬਈ ‘ਚ ਫਿਲਮੀ ਅੰਦਾਜ਼ ‘ਚ ਤੀਹਰਾ ਕਤਲ

ਮੁੰਬਈ, 14 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ) – ਮੁੰਬਈ ‘ਚ ਫਿਲਮੀ ਅੰਦਾਜ਼ ‘ਚ ਹੋਏ ਟਰਿਪਲ ਮਰਡਰ ਨਾਲ ਸਨਸਨੀ ਫੈਲ ਗਈ ਹੈ। ਕਲਿਆਣ ਵਿੱਚ ਮਾਂ – ਬਾਪ ਤੇ ਬੇਟੇ ਦੀ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਮੌਤ ਤੋਂ ਪਹਿਲਾਂ ਪਰਿਵਾਰ ਦੇ ਤਿੰਨਾਂ ਮੈਬਰਾਂ ‘ਚੋਂ ਕਿਸੇ ਇੱਕ ਨੇ ਪੁਲਿਸ ਕੰਟਰੋਲ ਨੂੰ ਫੋਨ ਕਰ ਕੇ ਆਪਣੀ ਜਾਨ ਖਤਰੇ ‘ਚ ਹੋਣ ਦੀ ਸੂਚਨਾ ਦਿੱਤੀ ਸੀ। ਪਰ ਘਰ ਦਾ ਪਤਾ ਨਾ ਹੋਣ ਕਰਕੇ ਪੁਲਿਸ ਨੂੰ ਪਹੰਚਣ ‘ਚ 20 ਮਿੰਟ ਦਾ ਵਕਤ ਲੱਗਾ। ਇਸ ਦੌਰਾਨ ਹੱਤਿਆਵਾਂ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਹੱਤਿਆ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਛਾਣ ਬੀਨ ‘ਚ ਲੱਗੀ ਹੋਈ ਹੈ। ਇਸ ਮਾਮਲੇ ‘ਚ ਪੁਲਿਸ ਦਾ ਸਾਫ਼ ਕਹਿਣਾ ਹੈ ਕਿ ਘਰ ‘ਚ ਕਿਸੇ ਪ੍ਰਕਾਰ ਦੀ ਲੁੱਟ-ਖਸੁੱਟ ਨਹੀਂ ਹੋਈ ਹੈ। ਦੂਜੇ ਪਾਸੇ ਪਰਿਵਾਰ ਦੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਕੁੱਝ ਗਹਿਣੇ ਘਰ ਤੋਂ ਗਾਇਬ ਹੋਏ ਹਨ।