10 ਤੋਂ 22 ਤੱਕ ਮਨਾਇਆ ਜਾਵੇਗਾ ਤੀਬਰ ਦਸਤ ਰੋਕੂ ਪੰਦਰਵਾੜਾ : ਸਿਵਲ ਸਰਜਨ ਮਾਨਸਾ

image ਮਾਨਸਾ, 4 ਜੁਲਾਈ (ਬਲਜੀਤ ਸ਼ਰਮਾ)- ਸਿਹਤ ਵਿਭਾਗ ਮਾਨਸਾ ਵਲੋਂ ਅਜ ਸਿਵਲ ਸਰਜਨ ਡਾ: ਰੇਨੂ ਸੂਦ ਦੀ ਅਗਵਾਈ ਵਿਚ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਉਣ ਸਬੰਧੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡਾ: ਸੂਦ ਨੇ ਦਸਿਆ ਕਿ ਮਿਤੀ 10 ਜੁਲਾਈ ਤੋਂ 22 ਜੁਲਾਈ ਤਕ ਤੀਬਰ ਦਸਤ ਰੋਕੂ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਦਾ ਟੀਚਾ ਦਸਤ ਕਾਰਨ ਬਚਿਆਂ ਦੀ ਹੋਣ ਵਾਲੀਆਂ ਮੌਤਾਂ ਦਾ ਗਰਾਫ ਜੀਰੋ ਲਿਆਉਣਾ ਹੈ।ਇਸ ਮੌਕੇ ਸਿਵਲ ਸਰਜਨ ਨੇ ਦਸਿਆ ਕਿ ਇਸ ਮੁਹਿੰਮ ਦੌਰਾਨ ਜ਼ਿਲ੍ਹੇ ਦੇ 0-5 ਸਾਲ ਦੇ ਲਗਭਗ 88754 ਬਚਿਆਂ ਨੂੰ ਟੀਚੇ ਮੁਤਾਬਿਕ ਓ.ਆਰ.ਐਸ. ਦੇ ਪੈਕਟ ਅਤੇ ਜਿੰਕ ਦੀਆਂ ਗੋਲੀਆਂ ਵੰਡੀਆਂ ਜਾਣਗੀਆਂ।ਇਸ ਮੁਹਿੰਮ ਤਹਿਤ ਆਸ਼ਾ ਵਰਕਰਾਂ ਵਲੋਂ ਘਰ ਘਰ ਜਾ ਕੇ ਓ.ਆਰ.ਐਸ ਦੇ ਪੈਕਟ ਵੰਡੇ ਜਾਣਗੇ ਅਤੇ ਇਸ ਦਾ ਘੋਲ ਤਿਆਰ ਕਰਨ ਸਬੰਧੀ ਲੋਕਾਂ ਨੂੰ ਜਾਣਕਾਰੀ ਦਿਤੀ ਜਾਵੇਗੀ।ਇਸ ਤੋਂ ਇਲਾਵਾ ਮੋਬਾਇਲ ਹੈਲਥ ਟੀਮਾਂ ਵਲੋਂ ਸਕੂਲਾਂ ਵਿਚ ਜਾ ਕੇ ਸਕੂਲੀ ਵਿਦਿਆਰਥੀਆਂ ਨੂੰ ਹਥ ਧੋਣ ਦੇ ਤਰੀਕੇ ਬਾਰੇ ਦਸਿਆ ਜਾਵੇਗਾ।ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਸੰਜੀਵ ਓਬਰਾਏ, ਐਸ.ਐਮ.ਓ ਮਾਨਸਾ ਡਾ: ਜਗਪਾਲਇੰਦਰ ਸਿੰਘ, ਐਸ.ਐਮ.ਓ ਬੁਢਲਾਡਾ ਡਾ: ਰਵਿੰਦਰ ਕੁਮਾਰ, ਐਸ.ਐਮ.ਓ ਖਿਆਲਾ ਕਲਾਂ ਡਾ: ਮੋਹਨ ਸਿੰਘ, ਐਸ.ਐਮ.ਓ ਸਰਦੂਲਗੜ੍ਹ ਡਾ: ਬਲਤੇਜ ਸਿੰਘ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀ ਅਵਤਾਰ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰੀ ਪਵਨ ਕੁਮਾਰ, ਡਿਪਟੀ ਐਮ.ਈ.ਆਈ.ਓ ਸ਼੍ਰੀ ਕੁਲਦੀਪ ਸਿੰਘ, ਬੀ.ਈ.ਈ. ਸ੍ਰੀ ਕ੍ਰਿਸ਼ਨ ਚੰਦ, ਸ੍ਰੀ ਕੇਵਲ ਸਿੰਘ ਅਤੇ ਸ੍ਰੀ ਦਰਸ਼ਨ ਸਿੰਘ ਹਾਜ਼ਰ ਸਨ।

Send this to a friend