ਨਿਊਹਾਲੈਂਡ ਟਰੈਕਟਰਾਂ ’ਤੇ ਗਈ ਬਾਰਾਤ

image ਮੂਨਕ, 3 ਜੁਲਾਈ (ਕੁਲਵੰਤ ਦੇਹਲਾ)- ਨਜ਼ਦੀਕੀ ਪਿੰਡ ਭੁਟਾਲ ਖੁਰਦ ਵਿਖੇ ਇੱਕ ਵੱਖਰੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਭੁਟਾਲ ਖੁਰਦ ਦੇ ਨਿਰਭੈ ਸਿੰਘ ਪੁੱਤਰ ਦਲੀਪ ਸਿੰਘ ਆਪਣੀ ਬਰਾਤ ਨਿ ਊਹਾਲੈਂਡ ਟਰੈਕਟਰਾਂ ਤੇ ਲੈ ਕੇ ਪਿੰਡ ਬਖੋਰਾ ਖੁਰਦ ਪਹੁੰਚਿਆ। ਇਸ ਦੌਰਾਨ ਨਿਰਭੈ ਸਿੰਘ ਨੇ ਆਪਣੀ ਬਰਾਤ ਵਿੱਚ ਦੱਸ ਨਵੇਂ ਨਿਊ ਹਾਲੈਡ ਟਰੈਕਟਰਾਂ ਦੀ ਵਰਤੋਂ ਕੀਤੀ। ਇਸ ਮੌਕੇ ਨਿਊਹਾਲੈਂਡ ਟਰੈਕਟਰ ਏਜੰਸੀ ਸ੍ਰੀ ਗੁਰੂ ਨਾਨਕ ਟਰੈਕਟਰਜ਼ ਦੇ ਮਾਲਿਕ ਤੇਜਿੰਦਰ ਸਿੰਘ ਨੇ ਕਿਹਾ ਕਿ ਨਿਰਭੈ ਸਿੰਘ ਨੂੰ ਆਪਣੇ ਨਿਊ ਹਾਲੈਂਡ ਟਰੈਕਟਰ ਨਾਲ ਬਹੁੱਤ ਪਿਆਰ ਹੈ ਇਸ ਲਈ ਉਹ ਆਪਣੀ ਜ਼ਿੰਦਗੀ ਦੇ ਸਭ ਤੋਂ ਖਾਸ ਆਪਣੇ ਵਿਆਹ ਵਾਲੇ ਦਿਨ ਆਪਣੇ ਜੀਵਨ ਸਾਥੀ ਨੂੰ ਲੈਣ ਲਈ ਨਿਊਹਾਲੈਂਡ ਟਰੈਕਟਰ ਤੇ ਗਿਆ। ਇਸ ਵੱਖਰੇ ਅੰਦਾਜ ਨਾਲ ਆਈ ਬਰਾਤ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।

Send this to a friend