ਪਾਤੜਾਂ, 3 ਜੁਲਾਈ (ਹਰਭਜਨ ਸਿੰਘ ਮਹਿਰੋਕ)- ਅੱਜ ਨਰਵਾਣਾ ਰੋਡ ਪਾਤੜਾਂ ਦੇ ਐਨ. ਐਚ. 71 ਰਾਜ ਮਾਰਗ ਤੇ ਤੇਜ ਰਫਤਾਰ ਕਾਰ ਅਤੇ ਮੋਟਰਸਾਇਕਲ ਦੀ ਆਮੋ ਸਾਹਮਣੇ ਤੋਂ ਸਿੱਧੀ ਟੱਕਰ ਹੋਣ ਨਾਲ ਮੋਟਰ ਸਾਇਕਲ ਸਵਾਰ ਵਿਅਕਤੀ ਦੇ ਗੰਭੀਰ ਜਖਮੀ ਹੋ ਗਿਆ ਅਤੇ ਮੋਟਰ ਸਾਇਕਲ ਚਕਨਾ ਚੂਰ ਹੋ ਗਿਆ। ਉਸ ਵਿਅਕਤੀ ਨੂੰ ਗੰਭੀਰ ਹਾਲਤ ਵਿਚ ਪਾਤੜਾਂ ਦੇ ਦੁਰਗਾ ਦਲ ਹਸਪਤਾਲ ਜੇਰੇ ਇਲਾਜ ਲਈ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਵਿਅਕਤੀ ਦੀ ਹਾਲਤ ਗੰਭੀਰ ਦੇਖਦੇ ਹੋਏ ਮੁਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ। ਇਸ ਤੋਂ ਇਲਾਵਾ ਪਾਤੜਾਂ ਅੰਦਰ ਹੋਰ ਵੀ ਸੜਕੀ ਹਾਦਸਿਆਂ ਵਿਚ ਕਈ ਵਿਅਕਤੀ ਜਖਮੀ ਹੋਏ। ਇਨਾਂ ਦਾ ਮੁੱਖ ਕਾਰਨ ਜਗਾ-ਜਗਾ ਤੋਂ ਸੜਕ ਨਿਰਮਾਣ ਦਾ ਕੰਮ ਅਧੂਰਾ ਛਡਿਆ ਹੋਇਆ, ਜਿਸ ਨਾਲ ਨਿਤ ਦਿਨ ਹੋ ਰਹੇ ਸੜਕੀ ਹਾਦਸਿਆਂ ਵਿੱਚ ਵਾਧਾ ਹੋ ਰਿਹਾ ਹੈ। ਜੋ ਕਿ ਪਹਿਲਾਂ ਸੜਕ ਦਾ ਨਕਸ਼ਾ ਬਿਨਾਂ ਕੁਝ ਸੋਚੇ ਸਮਝੇ ਪਾਸ ਕਰਨਾ ਜਗਾ-ਜਗਾ ਤੋ ਹੋਣ ਵਾਲੀ ਕਰੋਸਿੰਗ ਨਾ ਦੇਣਾ ਜਿਸ ਦੀ ਬਦੋਲਤ ਇਲਾਕਾ ਨਿਵਾਸੀਆਂ ਵੱਲੋਂ ਮਾਣਯੋਗ ਕੋਰਟ ਵੱਲੋਂ ਸਟੇ ਲੇਣ ਤੱਕ ਦੀ ਨੋਬਤ ਆਉਣਾ ਇਕ ਬਹੁਤ ਵਡੀ ਲਾਪਰਵਾਈ ਨਜਰ ਆ ਰਹੀ ਹੈ। ਸ਼ਹਿਰ ਵਾਸਿਆਂ ਦੀ ਪਰਸ਼ਾਸਨ ਤੋ ਮੰਗ ਹੈ ਕਿ ਪਾਤੜਾਂ ਅੰਦਰ ਸੜਕ ਦੀ ਸਹੀ ਜਗਾ ਤੇ ਬਣਦੀ ਕਰੋਸਿੰਗ ਛੱਡ ਕੇ ਨੇਸ਼ਨਲ ਹਾਈਵੇ ਨੂੰ ਨੇਪਰੇ ਚਾੜਿਆ ਜਾਵੇ ਅਤੇ ਹਰ ਰੋਜ ਦੇ ਹੋ ਰਹੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਪਾਤੜਾਂ ਸਹਿਰ ਅੰਦਰ ਸੜਕ ਅਧੂਰੀ ਛੱਡਣ ਨਾਲ ਥਾਂ-ਥਾਂ ਤੋਂ ਵਾਟਰ ਸਪਲਾਈਆਂ ਅਤੇ ਸੀਵਰੇਜ ਮਿਕਸ ਹੋਣ ਨਾਲ ਸ਼ਹਿਰ ਅੰਦਰ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਨਗਰ ਕੌਂਸਲ ਪਾਤੜਾਂ ਵੀ ਕੁੰਬ ਕਰਨੀ ਨੀਦ ਸੁਤਾ ਨਜਰ ਆ ਰਿਹਾ।