ਜੀ.ਐਸ.ਟੀ ਦੇ ਵਿਰੋਧ ’ਚ ਸੰਗਰੂਰ ਰਿਹਾ ਮੁਕੰਮਲ ਬੰਦ-ਵਪਾਰੀਆਂ ਵੱਲੋਂ ਰੋਸ ਪ੍ਰਦਰਸ਼ਨ

image ਸੰਗਰੂਰ, 30 ਜੂਨ  (ਸੰਜੀਵ ਸਿੰਗਲਾ)–ਅੱਜ ਤੋਂ ਪੂਰੇ ਦੇਸ਼ ਵਿਚ ਲਾਗੂ ਹੋ ਰਹੇ ਜੀ ਐਸ ਟੀ ਦੇ ਵਿਰੋਧ ਵਿਚ ਸੰਗਰੂਰ ਸ਼ਹਿਰ ਪੂਰਨ ਤੌਰ ‘ਤੇ ਬੰਦ ਰਿਹਾ। ਅੱਜ ਸਵੇਰੇ ਹੀ ਸਾਰੇ ਵਪਾਰੀ ਆਪੋ ਆਪਣੀਆਂ ਦੁਕਾਨਾਂ ਬਿਨ੍ਹਾਂ ਖੋਲਿਆ ਹੀ ਵੱਡੇ ਚੌਕ ਵਿਚ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਇਕ ਕਾਫਲੇ ਦੇ ਰੂਪ ਵਿਚ ਕੇਂਦਰ ਸਰਕਾਰ ਵਿਰੁੱਧ ਪ੍ਰਚਾਰ ਕਰਦੇ ਹੋਏ ਵੱਖ ਵੱਖ ਬਾਜਾਰਾਂ ਵਿਚੋਂ ਹੁੰਦੇ ਹੋਏ ਅਖੀਰ ਨੇਤਾ ਜੀ ਸੁਭਾਸ਼ ਚੰਦਰ ਬੋਸ ਚੌਂਕ ਨੇੜੇ ਬੱਸ ਸਟੈਂਡ ਪਹੁੰਚੇ ਅਤੇ ਕੈਂਦਰ ਸਰਕਾਰ ਦਾ ਪਿੱਟ ਸਿਆਪਾ ਕੀਤਾ । ਇਸ ਮੌਕੇ ਲਗਭਗ ਸਾਰੀਆਂ ਰਾਜਸੀ ਪਾਰਟੀਆਂ ਨਾਲ ਸਬੰਧਤ ਵਪਾਰੀ ਜੀ ਐਸ ਟੀ ਦੇ ਵਿਰੋਧ ਵਿਚ ਇਕਜੁਟ ਸਨ। ਸਾਰਿਆ ਨੇ ਸਾਂਝੇ ਤੌਰ ਤੇ ਅਪੀਲ ਕਰਦਿਆਂ ਕਿਹਾ ਕਿ ਇਸ ਬਿਲ ਤੇ ਇਕ ਵਾਰ ਨਜ਼ਰ ਸਾਨੀ ਕਰਕੇ ਛੋਟੇ ਵਾਪਰੀਆਂ ਦੇ ਹੱਕ ਵਿਚ ਕੁਝ ਤਰਮੀਮਾਂ ਕੀਤੀਆਂ ਜਾਣ। ਅੱਜ ਇਸ ਬੰਦ ਨੂੰ ਰੇਹੜੀ ਵਾਲਿਆ ਵਲੋਂ ਵੀ ਪੂਰਾ ਸਮਰਥਨ ਦਿੱਤਾ ਗਿਆ। ਸ਼ਹਿਰ ਵਿਚ ਇਕ ਵੀ ਰੇਹੜੀ ਨਜ਼ਰ ਨਹੀਂ ਆਈ ਅਤੇ ਨਾ ਹੀ ਸਬਜੀ ਮੰਡੀ ਵਿਚ ਕੋਈ ਸਬਜੀ ਵਿਕਰੇਤਾ ਨਜ਼ਰ ਆਇਆ ਜੇਕਰ ਅਜਿਹਾ ਨਾ ਹੋਇਆ ਤਾਂ ਛੋਟਾ ਵਪਾਰੀ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਅਸਮਰਥ ਹੋਵੇਗਾ। ਇਸ ਮੌਕੇ ਜਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਅਮਰਜੀਤ ਸਿੰਘ ਟੀਟੂ, ਜਸਵਿੰਦਰ ਸਿੰਘ ਪ੍ਰਿੰਸ, ਕਪੜਾ ਯੂਨੀਅਨ ਦੇ ਪ੍ਰਧਾਨ ਨੈਰਣ ਦਾਸ, ਮਨਪ੍ਰੀਤ ਸਿੰਘ ਸੇਠੀ, ਬੁਧ ਰਾਮ ਸਦਰ ਬਾਜਾਰ, ਅਸੌਕ ਗੋਇਲ ਕਰਿਆਣਾ ਐਸੋਸੀਏਸਨ, ਵਿਪਨ ਕੈਮਿਸਟ ਐਸੋਸੀਂੇਸ਼ਨ, ਰਾਜੇਸ਼ ਥਰੇਜਾ, ਰੂਬੀ ਬਖਸ਼ੀ, ਰੇੜੀ ਯੂਨੀਅਨ ਦੇ ਪ੍ਰਧਾਨ ਰਿਕੂ, ਮਨੋਹਰ ਲਾਲ ਆੜਤੀਆ ਅਤੇ ਮੋਤੀ ਲਾਲ ਆੜਤੀਆਂ ਨੇ ਆਪਣੇ ਵਿਚਾਰ ਪੇਸ਼  ਕਰਦਿਆਂ ਸਾਰੇ ਵਪਾਰੀਆਂ ਨੂੰ ਇਕ ਝੰਡੇ ਹੇਠਾਂ ਇਕੱਠੇ ਹੋ ਕੇ ਇਸ ਬਿਲ ਦਾ ਵਿਰੋਧ ਕਰਨ ਦੀ ਅਪੀਲ ਕੀਤੀ।

Send this to a friend