ਡਾ. ਸਮਰਾ ਵੱਲੋਂ ਪਿੰਰਸੀਪਲ ਕਵਲਜੀਤ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਨਿੰਦਾ

image ਜਲੰਧਰ, 30 ਜੂਨ (ਪੰਜਾਬ ਟਾਇਮਜ਼ ਬਿਊਰੋ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਸ. ਗੁਰਪਿੰਦਰ ਸਿੰਘ ਸਮਰਾ ਨੇ ਅੱਜ ਇਥੇ ਐਸੋਸੀਏਸ਼ਨ ਦੀ ਕਾਰਜਕਾਰਨੀ ਮੀਟਿੰਗ ਵਿਚੋਂ. ਐਸ ਪੀ ਐਨ ਕਾਲਜ ਮੁਕੇਰੀਆਂ ਦੀ ਪ੍ਰਿੰਸ਼ੀਪਲ ਡਾ. ਕਵਲਜੀਤ ਕੌਰ ਦੀ ਬਿਨਾਂ ਕਿਸੇ ਕਾਰਨ ਅਹੁਦੇ ਤੋਂ ਲਾਂਭੇ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਆਖਿਆ ਕਿ ਇਹ ਪ੍ਰਿੰਸੀਪਲ ਦੇ ਰੁਤਬੇ ਅਤੇ ਮਨੁਖੀ ਕਦਰਾਂ ਕੀਮਤਾਂ ਦੀ ਘੋਰ ਉਲੰਘਣਾ ਹੈ। ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਐਸ ਪੀ ਐਨ ਕਾਲਜ ਦੀ ਪ੍ਰਬੰਧਕ ਕਮੇਟੀ ਨੂੰ ਆਪਣੇ ਇਸ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਅਤੇ ਸਿਖਿਆ ਮੰਤਰੀ ਨੂੰ ਇਸਦੇ ਬੇਇਨਸਾਫੀ ਵਿਰੁੱਧ ਕਾਰਵਾਈ ਕਰਨ ਲਈ ਕਿਹਾ ਹੈ ਤਾਂ ਜੋ ਭਵਿੱਖ ਵਿਚ ਕਿਸੇ ਪ੍ਰਿੰਸੀਪਲ ਨਾਲ ਖਿਲਵਾੜ ਨਾ ਕੀਤਾ ਜਾਵੇ। ਇਥੇ ਇਹ ਵੀ ਵਰਨਣਯੋਗ ਹੈ ਕਿ ਡਾ. ਕੰਵਲਜੀਤ ਕੌਰ ਨੇ 20 ਸਾਲ ਬੀ.ਡੀ.ਆਰੀਆ ਕਾਲਜ ਜਲੰਧਰ ਵਿਖੇ ਬਾਇਓ ਦੇ ਲੈਕਚਰਾਰ ਵਜੋਂ ਪੜ੍ਹਾਉਣ ਦੇ ਨਾਲ-ਨਾਲ ਐਸ.ਡੀ.ਪੀ ਕਾਲਜ ਫਾਰ ਵੂਮੈਨ, ਲੁਧਿਆਣਾ ਵਿਖੇ ਡੇਢ ਸਾਲ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਈਆਂ ਹਨ ਅਤੇ ਉਥੋਂ  ਉਹਨਾਂ ਐਸ.ਪੀ.ਐਨ. ਕਾਲਜ ਮੁਕੇਰੀਆਂ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਸੀ। ਪਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਉਸਨੂੰ ਮੁਕੇਰੀਆਂ ਦੇ ਕਾਲਜ ਵਿੱਚ 22 ਮਹੀਨੇ ਕਮੇਟੀ 37400/- ਮੁਢਲੀ ਤਨਖਾਹ ਹੀ ਦਿੰਦੀ ਰਹੀ ਤੇ ਜਦੋਂ ਉਨ੍ਹਾਂ ਦਾ ਪਰਖ ਸਮਾਂ ਪੂਰਾ ਹੋਣ ’ਚ 2 ਮਹੀਨੇ ਰਹਿੰਦੇ ਸਨ ਤਾਂ ਪ੍ਰਬੰਧਕਾਂ ਨੇ ਉਸਨੂੰ ਨੌਕਰੀ ਛੱਡਣ ਲਈ ਮਜ਼ਬੂਰ ਕਰ ਦਿੱਤਾ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਰੁਣ ਗਰੋਵਰ ਅਤੇ ਸਿੰਡੀਕੇਟ ਪਹਿਲਾਂ ਹੀ ਮੈਨੇਜਮੈਂਟ ਖਿਲਾਫ ਸਖਤ ਕਾਰਵਾਈ ਕਰਨ ਦੇ  ਰੌਅ ਵਿਚੋਂ ਦੱਸੇ ਜਾਂਦੇ ਹਨ। ਪ੍ਰਿੰਸੀਪਲ ਐਸੋਸਿਏਸ਼ਨ ਦੀ ਮੀਟਿੰਗ ਵਿਚੋਂ ਅੱਜ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ, ਗੁਰੂ ਨਾਨਕ ਨੈਸ਼ਨਲ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਬੀ.ਡੀ.ਆਰੀਆਂ ਕਾਲਜ ਦੇ ਪ੍ਰਿੰਸੀਪਲ ਡਾ. ਸਰਿਤਾ ਵਰਮਾ, ਗੁਰੂ ਨਾਨਕ ਕਰਮਸਰ ਕਾਲਜ ਨਡਾਲਾ ਦੇ ਪ੍ਰਿੰਸੀਪਲ ਡਾ. ਕੁਲਵੰਤ ਸਿੰਘ ਫੁਲ, ਡਾ. ਕੁਲਵੰਤ ਸਿੰਘ ਰੰਧਾਵਾ ਪ੍ਰਿੰਸੀਪਲ ਸਿੱਖ ਨੈਸਨਲ ਕਾਲਜ ਬੰਗਾ, ਡਾ. ਨਵਜੋਤ ਕੌਰ ਪ੍ਰਿੰਸੀਪਲ ਲਾਇਲਪੁਰ ਖ਼ਾਲਸਾ ਕਾਲਜ ਫਾਰ ਵੂਮੈਨ, ਜਲੰਧਰ ਆਦਿ ਸ਼ਾਮਲ ਸਨ।

Send this to a friend