ਜੰਡਿਆਲਾ ਗੁਰੂ/ਰਿਸ਼ੀਕੇਸ਼, 30 ਜੂਨ (ਵਰੁਣ ਸੋਨੀ)-ਤਪ ਅਸਥਾਨ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਦੇਸ਼ ਵਿਦੇਸ਼ ਤੋਂ ਸੰਗਤ ਲਗਾਤਾਰ ਰਵਾਨਾ ਹੋ ਰਹੀ ਹੈ ਅਤੇ ਹੁਣ ਤਕ ਕਰੀਬ 1.5 ਲਖ ਦੇ ਕਰੀਬ ਸੰਗਤ ਦਰਸ਼ਨਾਂ ਲਈ ਜਾ ਚੁਕੀ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਸ੍ਰ ਦਰਸ਼ਨ ਸਿੰਘ ਮੈਨੇਜਰ ਗੁਰਦੁਆਰਾ ਸ਼੍ਰੀ ਰਿਸ਼ੀਕੇਸ਼ ਨੇ ਯਾਤਰਾ ਤੇ ਗਏ ਪਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਦਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵਲੋਂ ਸ਼ੋਸ਼ਲ ਮੀਡੀਆ ਰਾਹੀਂ ਗਲਤ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੇ ਰਸਤੇ ਬੰਦ ਹੋ ਗਏ ਹਨ ਅਤੇ ਹਜ਼ਾਰਾਂ ਸੰਗਤਾਂ ਉਥੇ ਫਸੀਆਂ ਹੋਈਆਂ ਹਨ । ਉਹਨਾਂ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਕਿਸੇ ਕਿਸਮ ਦੀ ਵੀ ਜਾਣਕਾਰੀ ਲਈ ਉਹ ਸਿਧਾ ਮੇਰੇ ਨਾਲ ਵੀ ਮੋਬਾਇਲ ਨੰਬਰ 7500241970 ਤੇ ਸੰਪਰਕ ਕਰ ਸਕਦੇ ਹਨ । ਉਹਨਾਂ ਦਸਿਆ ਕਿ ਸਰਕਾਰ ਵਲੋਂ ਮੈਨਜਮੈਂਟ ਨੂੰ ਪੂਰਾ ਸਹਿਯੋਗ ਦਿਤਾ ਜਾ ਰਿਹਾ ਹੈ।