ਅੰਮ੍ਰਿਤਸਰ, 30 ਜੂਨ (ਦਲਬੀਰ ਸਿੰਘ ਗੁਮਾਨਪੁਰਾ)-ਵਹੀਰ ਚੱਕਰਵਤੀ ਨਿਹੰਗਾਂ ਸਿੰਘਾਂ ਦੇ ਝੂਲਦੇ ਪੰਜਵੇਂ ਨਿਸ਼ਾਨ ਸ਼੍ਰੋਮਣੀ ਦਸ਼ਮੇਸ਼ ਤਰਨਾ ਦਲ ਦੇ ਜਥੇਦਾਰ ਬਲਬੀਰ ਸਿੰਘ ਭਕਨਾ ਨੇ ਪ੍ਰੈਸ ਦੇ ਰੂਹ-ਬਰੂਹ ਹੁੰਦਿਆਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸ਼੍ਰੋਮਣੀ ਪੰਥਕ ਅਕਾਲੀ ਤਰਨਾ ਦਲ ਦੇ ਮੁੱਖੀ ਜਥੇਦਾਰ ਬਾਬਾ ਮੇਹਰ ਸਿੰਘ ਸੋਢੀ ਦੀ ਅਗਵਾਈ ਹੇਠ ਸਮੂੰਹ ਨਿਹੰਗ ਸਿੰਘਾਂ ਵੱਲੋ ਗਰੀਬ ਗੁਰਬੇ, ਲਾਚਾਰ ਧੀਆਂ ਭੈਣਾਂ ਅਤੇ ਗਊ ਰੱਖਿਆ ਤੋਂ ਇਲਾਵਾ ਸਮਾਜ ਦੀ ਸੇਵਾ ਕਰਨ ਲਈ ਦਸ਼ਮੇਸ਼ ਤਰਨਾ ਦਲ ਹਮੇਸ਼ਾ ਹੀ ਤਤਬਰ ਰਹਿੰਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਸਾਡੇ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ ਅਤੇ ਗੁਰੂ ਸਾਹਿਬ ਨੇ ਆਪਣੇ ਹੁਕਮ ਅਤੇ ਆਦੇਸ਼ਾਂ ਰਾਹੀਂ ਸਮੂੰਹ ਸਿੱਖ ਕੌਮ ਨੂੰ ਫਰਮਾਨ ਜਾਰੀ ਕੀਤਾ ਕਿ ਹਰੇਕ ਸੱਚੇ ਸੁੱਚੇ ਸਿੱਖ ਦਾ ਫਰਜ ਬਣਦਾ ਹੈ ਕਿ ਦੇਸ਼ ਅਤੇ ਸਮਾਜ ਦੀ ਸੇਵਾ ਕਰਨ ਉਪਰੰਤ ਗਰੀਬ ਗੁਰਬੇ ਅਤੇ ਲਾਚਾਰ ਧੀਆਂ ਭੈਣ ਅਤੇ ਗਊ ਰੱਖਿਆ ਵਾਸਤੇ ਪਹਿਲ ਦੇ ਆਧਾਰ ਤੇ ਕਰਨੀ ਲਾਜਮੀ ਬਣਦੀ ਹੈ। ਇਸ ਲਈ ਗੁਰੂ ਜੀ ਦੇ ਸਿੱਖੀ ਨਿਯਮਾਂ ਅਤੇ ਸਿਧਾਂਤਾਂ ਅਨੁਸਾਰ ਜੋ ਗੁਰੂ ਦਾ ਸਿੱਖ ਗੁਰੂ ਜੀ ਦੀ ਸਿੱਖਿਆ ਤੇ ਚਲਦਾ ਹੈ ਉਸ ਸਿੱਖ ਉਪਰ ਗੁਰੂ ਜੀ ਦੀ ਕ੍ਰਿਪਾ ਨਾਲ ਵਾਹਿਗੁਰੂ ਜੀ ਦੀ ਓਟ ਅਪਾਰ ਕ੍ਰਿਪਾ ਹੋ ਜਾਂਦੀ ਹੈ ਅਤੇ ਸੱਚੇ ਮਾਰਗ ਤੇ ਚਲਦਿਆਂ ਸਚਖੰਡ ਦੇ ਅਧਿਕਾਰੀ ਹੋ ਜਾਂਦੇ ਹਨ। ਇਸ ਉਪਰੰਤ ਉਹਨਾਂ ਨੇ ਕਿਹਾ ਕਿ ਦਸ਼ਮੇਸ਼ ਤਰਨਾ ਦਲ ਦੇ ਮੋਢੀ ਆਗੂ ਜਥੇਦਾਰ ਮਹਿੰਦਰ ਸਿੰਘ ਜੋ ਨਨਕਾਣਾ ਸਾਹਿਬ ਵਾਲੇ ਮੇਰੇ ਪੂਜਨ ਯੋਗ ਨਾਨਾ ਸਾਹਿਬ ਜੋ ਦਸ਼ਮੇਸ਼ ਤਰਨਾ ਦਲ ਦੇ ਮੋਢੀ ਸਨ ਜਿਹਨਾਂ ਨੇ ਮੁਢ ਤੋ- ਹੀ ਦਸ਼ਮੇਸ਼ ਤਰੁਨਾ ਦਲ ਦੀ ਕਮਾਂਡ ਸੰਭਾਲੀ ਸੀ। ਪ੍ਰੈਸ ਦੌਰਾਨ ਦਸ਼ਮੇਸ਼ ਤਰਨਾ ਦਲ ਦੇ ਰਾਸ਼ਟਰੀ ਜਨਰਲ ਸਕੱਤਰ ਜਥੇਦਾਰ ਭਗਵੰਤ ਸਿੰਘ ਨੇ ਕਿਹਾ ਕਿ ਸਾਡੇ ਸਮੂੰਹ ਸ਼੍ਰੋਮਣੀ ਅਕਾਲੀ ਦਸ਼ਮੇਸ਼ ਤਰਨਾ ਦਲ ਅਤੇ ਦੂਸਰੇ ਸਮੂੰਹ ਦਲਾਂ ਦੇ ਨਿਹੰਗ ਸਿੰਘ ਬਿਨਾਂ ਤਨਖਾਹ ਆਪਣੇ ਤੇ ਆਪਣੇ ਨਿੱਜੀ ਸਵਾਰਥ ਤੋਂ ਉਪਰ ਉਠ ਕੇ ਜੋ ਦੇਸ਼ ਅਤੇ ਸਮਾਜ ਦੀ ਸੇਵਾ ਮਨੋ-ਤਨੋ ਕਰਦੇ ਹਨ ਉਹ ਸੱਚੇ ਸਰਧਾਲੂ ਅਤੇ ਸਿੱਖ ਅਖਵਾਉਂਦੇ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਮੇਰੀ ਘਰੇਲੂ ਆਰਥਿਕ ਕਮਜ਼ੋਰੀ ਕਾਰਨ ਮੈਂ 13-14 ਸਾਲਾਂ ਦੇ ਅਰਸੇ ਦੌਰਾਨ ਸਕੂਲ ਦੀ ਮੁਢਲੀ ਸਿੱਖਿਆ ਪ੍ਰਾਪਤ ਕਰਨ ਲਈ ਸਰਕਾਰੀ ਸਕੂਲ ‘ਚ ਦਾਖਲ ਹੋਇਆ ਸੀ। ਮੇਰੀਆਂ ਘਰੇਲੂ ਆਰਥਿਕ ਕਠਨਾਈਆਂ ਦੇ ਬਾਵਜੂਦ ਵੀ ਦਸਵੀ ਕਲਾਸ ਪਾਸ ਕਰਨ ਉਪਰੰਤ ਭਾਰਤ ਦੇਸ਼ ਦੀ ਆਰਮੀ ਫੌਜ ਵਿੱਚ ਭਰਤੀ ਹੋ ਕੇ ਦੇਸ਼ ਤੇ ਸਮਾਜ ਦੇ ਸੇਵਾ ਕੀਤੀ ਸੀ। ਸੇਵਾ ਕਰਨ ਉਪਰੰਤ ਕਈ ਅਹੁੱਦਿਆਂ ਤੇ ਬਿਰਾਜਮਾਨ ਹੋਣ ਤੋਂ ਬਾਅਦ ਮੈਂ ਬਤੌਰ ਕੈਪਟਨ ਰਿਟਾਇਰ ਹੋਇਆ ਸੀ ਤੇ ਸਮਾਜ ਦੀ ਸੇਵਾ ਕਰਨ ਲਈ ਗੁਰੂ ਪੰਥ ਦਾ ਦਾਸ ਹੋਣ ਕਰਕੇ ਗੁਰੂਧਾਮਾਂ ਤੇ ਸਮਾਜ ਸੇਵਾ ਦੌਰਾਨ ਹਰੇਕ ਇਨਸਾਨ ਦੀ ਦਿਲੋਂ ਸੇਵਾ ਨਿਭਾਉਂਦਾ ਆ ਰਿਹਾ ਹਾਂ ਅਤੇ ਨਿਭਾਉਂਦਾ ਰਹਾਂਗਾ। ਇਸ ਮੌਕੇ ਤੇ ਬਾਬਾ ਤਰਲੋਕ ਸਿੰਘ ਚੀਚਾ, ਰਾਜਬੀਰ ਸਿੰਘ ਮਹਿਣੀਆਂ, ਬਲਕਾਰ ਸਿੰਘ ਗੁਮਾਨਪੁਰਾ ਤੋਂ ਇਲਾਵਾ ਹੋਰ ਵੀ ਕਈ ਮਹਾਨ ਸ਼ਖਸੀਅਤਾਂ ਮੌਜੂਦ ਸਨ।