ਫਿਰੋਜ਼ਪਰ, 30 ਜੂਨ (ਸਤਬੀਰ ਬਰਾੜ)- ਜ਼ਿਲ੍ਹਾ ਫਿਰੋਜ਼ਪਰ ਦੀ ਪਲਸ ਨੇ ਦੋ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ ਤਿੰਨ ਵਿਅਕਤੀਆਂ ਖਿਲਾਫ ਇਕ ਹੀ ਥਾਣੇ ਵਿਚ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪਰ ਪਲਸ ਦੇ ਹੌਲਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਲਸ ਪਾਰਟੀ ਬੀਤੀ ਦਪਹਿਰ ਕਸੂਰੀ ਗੇਟ ਫਿਰੋਜ਼ਪਰ ਸ਼ਹਿਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਦੋ ਵਿਅਕਤੀਆਂ ਨੂੰ ਸ਼ੱਕ ਦੇ ਤਹਿਤ ਰੋਕਿਆ, ਜਿੰਨ੍ਹਾਂ ਦੀ ਤਲਾਸ਼ੀ ਲੈਣ ਤੇ ਉਨ੍ਹਾਂ ਕੋਲੋਂ 20 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈਆਂ। ਪਲਸ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦੀ ਪਛਾਣ ਬਲਦੇਵ ਪੁੱਤਰ ਮੰਦਾਂ ਵਾਸੀ ਪਿੰਡ ਨੋਰੰਗ ਕੇ ਸਿਆਲ ਜ਼ਿਲ੍ਹਾ ਫਿਰੋਜ਼ਪਰ ਅਤੇ ਹੀਰਾ ਸਿੰਘ ਪੁੱਤਰ ਮਖਤਿਆਰ ਸਿੰਘ ਵਾਸੀ ਪਿੰਡ ਨੋਰੰਗ ਕੇ ਸਿਆਲ ਵਜੋਂ ਕੀਤੀ ਗਈ ਹੈ। ਇਸੇ ਹੀ ਥਾਣੇ ਦੇ ਹੌਲਦਾਰ ਅਯੂਬ ਮਸੀਹ ਦੀ ਅਗਵਾਈ ਵਿਚ ਪਲਸ ਪਾਰਟੀ ਬੀਤੀ ਰਾਤ ਸੋਕੜ ਨਹਿਰ ਵਿਖੇ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੇ ਜੱਗਾ ਸਿੰਘ ਉਰਫ ਕਾਲੀ ਪੁੱਤਰ ਸ਼ੇਰ ਸਿੰਘ ਵਾਸੀ ਅਲੀਕੇ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿਚੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ ਹਨ। ਪਲਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਖਿਲਾਫ ਆਬਕਾਰੀ ਐਕਟ ਤਹਿਤ ਮਾਮਲੇ ਦਰਜ ਕਰ ਲਏ ਗਏ ਹਨ।