ਪੰਚਾਇਤ ਦੇ ਸਾਰੇ ਅਦਾਰਿਆਂ ਦੀਆਂ ਚੋਣਾਂ ਇਕੱਠੀਆਂ

image ਚੰਡੀਗੜ੍ਹ, 30 ਜੂਨ (ਪੰਜਾਬ ਟਾਇਮਜ਼ ਬਿਊਰੋ)-  ਪੰਜਾਬ ਸਰਕਾਰ ਨੇ ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਇਕਠੀਆਂ ਕਰਵਾਉਣ ਲਈ ਤਿਆਰੀਆਂ ਸ਼ਰੂ ਕਰ ਦਿਤੀਆਂ ਹਨ। ਇਸ ਲਈ ਜ਼ਿਲ੍ਹਾ ਪ੍ਰੀਸ਼ਦਾਂ, ਪੰਚਾਇਤ ਸਮਿਤੀਆਂ ਅਤੇ ਪੰਚਾਇਤਾਂ ਦੀਆਂ ਚੋਣਾਂ ਇਕਠੀਆਂ ਕਰਵਾਉਣ ਲਈ ਵਾਰਡਬੰਦੀ ਸ਼ਰੂ ਕਰ ਦਿਤੀ ਗਈ ਹੈ ਜਦਕਿ ਪੰਚਾਇਤਾਂ ਨੂੰ ਵਧ ਅਧਿਕਾਰ ਦੇਣ ’ਤੇ ਵਿਚਾਰ ਕੀਤੀ ਜਾ ਰਹੀ ਹੈ।ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਵਾਲੇ ਦਿਨ ਇਕ ਵੋਟਰ ਨੂੰ ਚਾਰ-ਚਾਰ ਵੋਟਾਂ ਪਾਉਣੀਆਂ ਪੈਣਗੀਆਂ। ਕੈਪਟਨ ਸਰਕਾਰ ਨੇ ਪੰਚਾਇਤੀ ਅਦਾਰਿਆਂ ਵਿਚ ਔਰਤਾਂ ਲਈ ਪੰਜਾਹ ਫ਼ੀਸਦੀ ਰਾਖਵਾਂਕਰਨ ਲਾਗੂ ਕਰਨ ਲਈ ਬਿਲ ਪਾਸ ਕਰ ਦਿਤਾ ਹੈ ਤੇ ਵਾਰਡਬੰਦੀ ਦੌਰਾਨ ਪੰਜਾਹ ਫ਼ੀਸਦੀ ਸੀਟਾਂ ਵੀ ਔਰਤਾਂ ਲਈ ਰਾਖਵੀਆਂ ਕਰਨੀਆਂ ਪੈਣੀਆਂ ਹਨ।

Send this to a friend