ਨਵੀਂ ਦਿੱਲੀ, 30 ਜੂਨ (ਪੰਜਾਬ ਟਾਇਮਜ਼ ਬਿਊਰੋ)- ਦੇਸ਼ ਦੇ ਸਭ ਤੋਂ ਵਡੇ ਟੈਕਸ ਸਧਾਰ ਜੀ. ਐਸ. ਟੀ. ਅੱਧੀ ਰਾਤ ਤੋਂ ਲਾਗੂ ਹੋ ਗਿਆ ਹੈ। 30 ਜੂਨ ਦੀ ਅਧੀ ਰਾਤ ਨੂੰ ਸੰਸਦ ਦੇ ਇਤਿਹਾਸਿਕ ਸੈਂਟਰਲ ਹਾਲ ’ਚ ਜੀ. ਐਸ. ਟੀ. ਨੂੰ ਮਨਜ਼ੂਰੀ ਦਿਤੀ ਗਈ। ਇਸ ਮੈਗਾ ਲਾਂਚ ਪ੍ਰੋਗਰਾਮ ’ਚ ਮਹਾਨਾਇਕ ਅਮਿਤਾਬ ਬਚਨ ਤੋਂ ਲੈ ਕੇ ਉਦਯੋਗਪਤੀ ਰਤਨ ਟਾਟਾ ਤਕ ਆਪਣੀ ਹਾਜ਼ਰੀ ਲਵਾਈ। 1997 ‘ਚ ਆਜ਼ਾਦੀ ਦੀ ਗੋਲਡਨ ਜਬਲੀ ਦੇ ਮੌਕੇ ‘ਤੇ ਇਸ ਤਰ੍ਹਾਂ ਅਧੀ ਰਾਤ ਨੂੰ ਆਯੋਜਨ ਹੋਇਆ ਸੀ।ਇਸ ਮੌਕੇ ‘ਤੇ ਰਾਸ਼ਟਰਪਤੀ ਪ੍ਰਣਬ ਮਖਰਜੀ ਅਤੇ ਪੀਐਮ ਨਰਿੰਦਰ ਮੋਦੀ ਨੇ ਸੰਬੋਧਨ ਕੀਤਾ। ਰਾਸ਼ਟਰਪਤੀ ਨੇ ਇੱਕ ਘੰਟਾ ਵਜਾ ਕੇ ਜੀਐਸਟੀ ਦਾ ਰਸਮੀ ਉਦਘਾਟਨ ਕੀਤਾ।