ਪੰਜਾਬ ਸਰਕਾਰ ਨੇ ਖੇਡਾਂ ਨੂੰ ਪ੍ਰਫਲਿਤ ਕਰਨ ਲਈ ਵਿਸ਼ੇਸ਼ ਫੰਡ ਰੱਖੇ : ਧਰਮਸੌਤ

ਪਿੰਡ ਚੱਕ ਸਰਾਏ ਵਿਖੇ 19ਵਾਂ ਇਲਾਹੀ ਛਿੰਝ ਮੇਲਾ ਅਯੋਜਿਤ

image ਖੰਨਾ, 30 ਜੂਨ (ਕੇ ਐਲ ਸਹਿਗਲ)- ਸਿੰਘ ਸੋਪਰਟਸ ਕਲੱਬ ਵੱਲੋਂ 19ਵਾਂ ਸ਼੍ਰੀ ਸ਼੍ਰੀ 1008 ਬਾਬਾ ਸ਼੍ਰੀ ਚੰਦਰ ਜੀ ਉਦਾਸੀਨ ਫੱਕਰ ਏ ਇਲਾਹੀ ਛਿੰਝ ਮੇਲਾ ਪਿੰਡ ਚੱਕ ਸਰਾਏ ਵਿਖੇ ਬਾਪੂ ਬਣਦਾਸ ਜੀ ਤੇ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਗਰਦੀਪ ਸਿੰਘ ਜੇ.ਈ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਝਿੰਜ ਵਿਚ 150 ਦੇ ਕਰੀਬ ਭਲਵਾਨਾਂ ਨੇ ਆਪਣੇ ਜੋਹਰ ਦਿਖਾਏ। ਇਸ ਮੌਕੇ ਜੰਗਲਾਤ, ਪ੍ਰੀਟਿੰਗ ਐਂਡ ਸਟੇਸ਼ਨਰੀ ਤੇ ਸ਼ੋਸ਼ਲ ਵੈਲਫੇਅਰ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਸੰਬੋਧਨ ਕਰਦੇ ਹੋਏ ਸ.ਧਰਮਸੋਤ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਫਲਿਅਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਜਿਸ ਲਈ ਕਰੋੜਾਂ ਰਪਏ ਦੇ ਬਜਟ ਸ਼ੈਸ਼ਨ ਦੌਰਾਨ ਫੰਡ ਰੱਖੇ ਗਏ ਹਨ। ਉਨ੍ਹਾਂ ਨੇ ਕਲੱਬ ਵੱਲੋਂ ਕੀਤੇ ਗਏ ਉਪਰਾਲੇ ਦੀ ਭਰਭੂਰ ਸ਼ਲਾਘਾ ਕਰਦੇ ਹੌਏ ਕਿਹਾ ਕਿ ਅੱਜ ਨੋਜਵਾਨਾਂ ਨੂੰ ਪੀੜੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਅਜਿਹੇ ਖੇਡ ਮਕਾਬਲੇ ਹੋਣ ਬਹਤ ਜਰੂਰੀ ਹਨ। ਕੈਬਨਿਟ ਮੰਤਰੀ ਧਰਮਸੌਤ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਕਲੱਬ ਨੂੰ 1 ਲੱਖ ਰਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। ਖੇਡ ਸਮਾਰੋਹ ਦੌਰਾਨ ਪੰਜਾਬੀ ਗਾਇਕਾਂ ਵੱਲੋਂ ਰੰਗਾਂ ਰੰਗ ਪ੍ਰੋਗਾਰਮ ਵੀ ਪੇਸ਼ ਕੀਤਾ ਗਿਆ। ਇਸ ਦੌਰਾਨ ਝੰਡੀ ਦੀ ਕਸ਼ਤੀ ਮੇਜਰ ਸਿੰਘ ਲੀਲ੍ਹਾ ਨੇ ਸੋਨੂੰ ਘੱਗਰ ਸਰਾਏ ਨੂੰ ਚਿੱਤ ਕਰਕੇ ਜਿੱਤੀ ਗਈ। ਇਸ ਮੋਕੇ ਐਸ.ਪੀ.ਐਚ. ਬਲਵਿੰਦਰ ਸਿੰਘ, ਡੀ.ਐਸ.ਪੀ ਜਗਵਿੰਦਰ ਸਿੰਘ ਚੀਮਾ, ਸੀਨੀਅਰ ਕਾਂਗਰਸੀ ਮਹਿਲਾ ਆਗੂ ਬੀਬੀ ਪਰਮਜੀਤ ਕੌਰ ਲਾਲਕਾ, ਮੀਤ ਪ੍ਰਧਾਨ ਅਮਰਿੰਦਰ ਸਿੰਘ ਦਿਉਲ, ਖਜਾਨਚੀ ਰਣਜੀਤ ਮੈਹਤੋ, ਬਲਕਾਰ ਸਿੰਘ, ਡਾ.ਗਰਵਿੰਦਰ ਦਿਉਲ, ਮਾ.ਮੰਗਜੀਤ ਸਿੰਘ, ਗਰਪ੍ਰੀਤ ਸਿੰਘ, ਮੇਵਾ ਸਿੰਘ, ਅਵਤਾਰ ਸਿੰਘ, ਪ੍ਰੇਮ ਸਿੰਘ, ਹਰਨੇਕ ਸਿੰਘ, ਅਜੀਤ ਸਿੰਘ, ਰਵਿੰਦਰ ਦਿਉਲ, ਰਾਜੂ ਦਿਉਲ, ਸੰਦੀਪ ਦਿਉਲ, ਤੇਜਿੰਦਰ ਸਿੰਘ ਤੇਜੀ ਸਮੇਤ ਵੱਡੀ ਗਿਣ੍ਯਤੀ ਵਿਚ ਖੇਡ ਪ੍ਰੇਮੀ ਮੌਜੂਦ ਸਨ।

Send this to a friend