ਹਰਿਆਣਾ ਸਰਕਾਰ ਕਿਸਾਨਾਂ ਲਈ ਕਈ ਯੋਜਨਾਵਾਂ ਲਾਗੂ ਕਰ ਰਹੀ ਹੈ : ਸ੍ਰੀ ਮਨੋਹਰ ਲਾਲ

ਮੁੱਖ ਮੰਤਰੀ ਵੱਲੋਂ ਕਿਸਾਨ ਵਫਦ ਨਾਲ ਗੱਲਬਾਤ

image ਚੰਡੀਗੜ੍ਹ, 30 ਜੂਨ- ਹਰਿਆਣਾ ਦੇ ਮਖ ਮੰਤਰੀ ਮਨੋਹਰ ਲਾਲ ਨੇ ਕਿਹਾ ਹੈ ਕਿ ਸੂਬਾ ਸਰਕਾਰ ਕਿਸਾਨ ਦੋਸਤਾਨਾ ਸਰਕਾਰ ਹੈ? ਖੇਤੀਬਾੜੀ ਆਮਦਨ ਦੇ ਨਾਲ-ਨਾਲ ਉਨ੍ਹਾਂ ਦੇ ਬਚਿਆਂ ਲਈ ਚੰਗੀ ਸਿਹਤ ਸੇਵਾਵਾਂ, ਸਿਖਿਆ ਵਿਵਸਥਾ ਅਤੇ ਰਜਗਾਰ ਦੇ ਨਵੇ ਮੌਕੇ ਉਪਲਬਧ ਕਰਾਉਣ ਦੀ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰ ਆਪਣੇ ਪਧਰ ‘ਤੇ ਵੀ ਕਈ ਯੋਜਨਾਵਾਂ ਲਾਗੂ ਕਰ ਰਹੀ ਹੈ।  ਮਖ ਮੰਤਰੀ ਅਜ ਇਥੇ ਆਪਣੀ ਸਰਕਾਰੀ ਰਿਹਾਇਸ਼ ‘ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਦੇ ਨਾਲ ਭਾਰਤੀ ਕਿਸਾਨ ਯੂਨੀਅਨ (ਟਿਕੇਤ ਗਟ) 4981 ਦੇ 15 ਮੈਂਬਰੀ ਵਫਦ ਦੇ ਨਾਲ ਗਲਬਾਤ ਕਰ ਰਹੇ ਸਨ। ਮਖ ਮੰਤਰੀ ਨੇ ਕਿਹਾ ਕਿ 70 ਫ਼ੀਸਦੀ ਤੋ ਵਧ ਆਬਾਦੀ ਖੇਤੀਬਾੜੀ ਅਤੇ ਸਬੰਧਿਤ ਕੰਮਾਂ ‘ਤੇ ਨਿਰਭਰ ਕਰਦੀ ਹੈ। ਛੋਟੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਉਪਰ ਚਕਣ ਦੇ ਲਈ ਵੀ ਬਜਟ ਦੀ ਸੀਮਾ ਦੇ ਅੰਦਰ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ? ਉਨ੍ਹਾਂ ਨੇ ਕਿਹਾ ਕਿ ਸੂਬੇ ਦਾ ਕਰਜ਼ਾ ਵੀ ਇਕ ਲਖ ਕਰੋੜ ਤੋਂ ਵਧ ਦਾ ਹੋ ਗਿਆ ਹੈ। ਵਫਦ ਦੇ ਪ੍ਰਧਾਨ ਰਤਨ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਦਾ ਇਕ ਮੰਗਪਤਰ ਮਖ ਮੰਤਰੀ ਤੇ ਖੰਤੀਬਾੜੀ ਮੰਤਰੀ ਨੂੰ ਸੌਪਿਆ।  ਮਖ ਮੰਤਰੀ ਨੇ ਸਾਰੀ ਜਾਇਜ ਮੰਗਾਂ ’ਤੇ ਹਮਦਰਦੀ ਨਾਲ ਪੂਰਾ ਕਰਨ ਦਾ ਭਰੋਸਾ ਦਿੱਤਾ। ਸ੍ਰੀ ਧਨਖੜ ਨੇ ਕਿਹਾ ਕਿ ਇਸ ਸਾਲ ਪੂਰੇ ਦੇਸ਼ ਵਿਚ ਸਿਰਫ਼ ਹਰਿਆਣਾ ਸੂਬੇ ਨੇ ਹੀ ਗੰਨੇ ਦਾ ਭਾਅ ਵਧਾਇਆ ਹੈ।

Send this to a friend