ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਫਯੂਨਰਲ ਵੈਨ ਸ਼ਹਿਰ ਵਾਸੀਆਂ ਨੂੰ ਭੇਂਟ

image ਪਟਿਆਲਾ, 29 ਜੂਨ (ਪੰਜਾਬ ਟਾਇਮਜ਼ ਬਿਊਰੋ)- ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵਲੋਂ 9 ਲਖ ਦੀ ਲਾਗਤ ਵਾਲੀ ਫਯੂਨਰਲ  ਵੈਨ ਦੀਆਂ ਚਾਬੀਆਂ ਟਰਸਟ ਦੇ ਮੰਨੇਜਿੰਗ ਟਰਸਟੀ ਡਾ ਐਸ ਪੀ ਸਿੰਘ ਓਬਰਾਏ ਵਲੋਂ ਵੀਰ ਜੀ ਦਸੋਂਧੀ ਰਾਮ ਸ੍ਵਰਗਧਾਮ ਦੇ ਪ੍ਰਬੰਧਕਾਂ ਨੂੰ  ਭੇਂਟ ਕੀਤੀਆਂ ਗਈਆਂ। ਉਨ੍ਹਾਂ ਨੇ ਦਸਿਆ ਕਿ ਇਸ ਵੈਨ ਦੀ ਸਹੂਲਤ ਲੋੜ ਪੈਣ ਤੇ ਸ਼ਹਿਰ ਵਾਸੀ 9501505698, 9876853155 ਅਤੇ 9217691519 ਨੰਬਰਾਂ ਤੇ ਫੋਨ ਕਰ ਕੇ ਲੈ ਸਕਦੇ ਹਨ। ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਟਰਸਟ ਵਲੋਂ ਜਸਾ ਸਿੰਘ ਸੰਧੂ, ਗਗਨਦੀਪ ਸਿੰਘ ਅਹੂਜਾ, ਡਾ ਮਦਨ ਲਾਲ ਹਸੀਜਾ,  ਡਾ ਡੀ ਐਸ ਗਿਲ, ਡਾ ਅਮਰ ਆਜ਼ਾਦ, ਸ਼੍ਰੀ ਕੇ ਐਸ ਗਿਲ, ਫ਼ਤਹਿਜੀਤ ਸਿੰਘ ਜੌਲੀ ਅਤੇ ਵੀਰ ਜੀ ਦਸੋਂਧੀ ਰਾਮ ਸ੍ਵਰਗਧਾਮ ਦੇ ਪ੍ਰਬੰਧਕਾ ਦੇ ਪ੍ਰਵੇਸ਼ ਮੰਗਲਾ ਤੋਂ ਇਲਾਵਾ ਹੋਰ ਪਤਵੰਤੇ ਸਜਣ ਮੌਜੂਦ ਸਨ।

Send this to a friend