ਬਰਨਾਲਾ, 29 ਜੂਨ (ਨਿਰਮਲ ਸਿੰਘ ਪੰਡੋਰੀ)- ਨੈਸ਼ਨਲ ਹਾਈਵੇ ਤੇ ਪਿੰਡ ਹਰੀਗੜ੍ਹ ਦੀ ਬਾਜ਼ੀਗਰ ਬਸਤੀ ਦੇ ਵਾਸੀਆਂ ਨੇ ਆਪਣੇ ਘਰਾਂ ਅੱਗੇ ਖੜੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ ਲਈ ਅਤੇ ਦੁਰਘਟਨਾਵਾਂ ਤੋਂ ਬਚਣ ਲਈ ਘਰਾਂ ਅੱਗੇ ਲੋਹੇ ਦੀ ਗਰਿੱਲ ਲਗਾਉਣ ਦੀ ਮੰਗ ਦੀ ਪੂਰਤੀ ਨੂੰ ਲੈ ਕੇ ਰੋਡ ਜਾਮ ਕਰ ਦਿੱਤਾ। ਧਰਨਾਕਾਰੀਆ ਗੁਰਮੀਤ ਸਿੰਘ, ਸੇਵਾ ਰਾਮ, ਵਧਾਵਾ ਰਾਮ, ਮਾਣਕ ਰਾਮ, ਭਜਨ ਰਾਮ, ਅਰਜਨ, ਸੁਰਜੀਤ, ਸੁਖਰਾਜ ਸਿੰਘ, ਜੰਗੀਰ ਸਿੰਘ ਅਤੇ ਪੰਚਾਇਤ ਮੈਂਬਰ ਗੁੱਲੂ ਰਾਮ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਤੇ ਬਾਜ਼ੀਗਰ ਬਸਤੀ ਦੇ 70-80 ਘਰ ਆਬਾਦ ਹਨ ਇਹ ਸਾਰੀ ਆਬਾਦੀ 1955 ਤੋ ਆਪਣੇ ਪੱਕੇ ਮਕਾਨ ਬਣਾ ਕੇ ਰਹ ਰਹੀ ਹੈ। ਬੀਤੇ ਸਮੇਂ ਦੌਰਾਨ ਸੜਕ ਨੂੰ 4 ਲਾਇਨ ਕਰਨ ਲਈ 9 ਕਰਮ ਜਗ੍ਹਾ ਲੈ ਕੇ ਸੜਕ ਬਣਾਈ ਗਈ ਹੈ। ਸੜਕ ਬਣਾਉਣ ਸਮੇਂ ਸੜਕ ਬਣਾਉਣ ਵਾਲਿਆਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਨਿਕਾਸੀ ਪਾਣੀ ਲਈ ਡਰੇਨ ਵਿੱਚ ਪੈਂਦਾ ਨਾਲਾ ਬ੍ਯਣਾ ਕੇ ਦੇਵਾਂਗੇ ਪਰੰਤੂ ਅੱਜ ਤੱਕ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਸੀਂ ਐਸ.ਡੀ.ਐਮ ਸਾਹਿਬ ਬਰਨਾਲਾ, ਡੀ.ਸੀ ਸਾਹਿਬ ਬਰਨਾਲਾ ਅਤੇ ਰੋਡ ਵਿਭਾਗ ਨਾਲ ਸੰਬੰਧਿਤ ਬਠਿੰਡਾ ਅਤੇ ਪਟਿਆਲਾ ਅਫਸਰਾਂ ਨੂੰ ਵੀ ਮਿਲ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋਈ। ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਸਾਡੇ ਘਰਾਂ ਅੱਗੇ ਦੋ-ਦੋ ਫੂਟ ਗੰਦਾ ਪਾਣੀ ਜਮਾ ਹੋ ਗਿਆ ਹੈ ਅਤੇ ਇਸ ਕਾਰਨ ਮੱਛਰ ਹੋਣ ਨਾਲ ਕੋਈ ਬਿਮਾਰੀ ਵੀ ਫੈਲ ਸਕਦੀ ਹੈ। ਸੂਚਨਾ ਮਿਲਦੇ ਹੀ ਥਾਣਾ ਧਨੌਲਾ ਦੇ ਥਾਣਾ ਮੁਖੀ ਇੰਸਪੈਕਟਰ ਕੁਲਦੀਪ ਸਿੰਘ ਆਪਣੀ ਟੀਮ ਸਮੇਤ ਪਹੁੰਚ ਕੇ ਧਰਨਾਕਾਰੀਆ ਨਾਲ ਗੱਲ ਬਾਤ ਕਰਕੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਮਸਲਾ ਜਲਦੀ ਹੀ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾ ਦਿੱਤਾ ਜਾਵੇਗਾ ਅਤੇ ਇਸ ਤੋ ਬਾਅਦ ਧਰਨਾਕਾਰੀਆ ਨੇ ਧਰਨਾ ਚੁੱਕ ਲਿਆ। ਧਰਨਾ ਚੁੱਕਣ ਤੋ ਬਾਅਦ ਉਕਤ ਵਿਅਕਤੀ ਨੇ ਕਿਹਾ ਕਿ ਅਸੀਂ ਪੁਲਿਸ ਅਧਿਕਾਰੀਆਂ ਦੇ ਕਹਿਣ ਤੇ ਧਰਨਾ ਪੰਜ ਦਿਨਾਂ ਲਈ ਚੁੱਕ ਲਿਆ ਹੈ ਅਗਰ ਪੰਜ ਦਿਨਾਂ ਬਾਅਦ ਵੀ ਸਾਡੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਸਾਨੂੰ ਅਣਮਿਥੇ ਸਮੇਂ ਲਈ ਮਜਬੂਰਨ ਧਰਨਾ ਲਾਉਣਾ ਪਵੇਗਾ ਜਦੋ ਇਸ ਸੰਬੰਧੀ ਸੜਕ ਬਣਾ ਰਹੀ ਕੰਪਨੀ ਦੇ ਅਧਿਕਾਰੀ ਅਭਿਸ਼ੇਕ ਮਿਸਰਾ ਉਹਨਾਂ ਕਿਹਾ ਕਿ ਬਾਜ਼ੀਗਰ ਦੇ ਲੋਕ ਜੋ ਗਰਿੱਲ ਲਗਾਉਣ ਅਤੇ ਨਿਕਾਸੀ ਨਾਲੇ ਵਾਰੇ ਮੰਗ ਕਰ ਰਹੇ ਹਨ ਉਹ ਸਾਡੇ ਨਕਸ਼ੇ ਵਿੱਚ ਨਾ ਹੋਣ ਕਾਰਨ ਕੰਪਨੀ ਨਹੀਂ ਬਣਾ ਸਕਦੀ।