ਕੰਵਲਜੀਤ ਕੌਰ ਸੰਧੂ ਨੇ ਮੁੜ ਤੋਂ ਤਹਿਸੀਲਦਾਰ ਮੋਰਿੰਡਾ ਵੱਜੋਂ ਸੰਭਾਲਿਆ ਅਹੁਦਾ

ਪਹਿਲਾਂ ਨਾਇਬ ਤਹਿਸੀਲਦਾਰ ਵੱਜੋਂ ਦੇ ਚੁੱਕੇ ਹਨ ਸੇਵਾਵਾਂ

image ਮੋਰਿੰਡਾ, 28 ਜੂਨ (ਹਰਜਿੰਦਰ ਸਿੰਘ ਛਿੱਬਰ)-ਸੁਖਪਿੰਦਰ ਕੌਰ ਤਹਿਸੀਲਦਾਰ ਮੋਰਿੰਡਾ ਦੀ ਬਦਲੀ ਹੋ ਜਾਣ ਕਾਰਨ ਕੰਵਲਜੀਤ ਕੌਰ ਸੰਧੂ ਨੇ ਮੁੜ ਤੋਂ ਤਹਿਸੀਲਦਾਰ ਮੋਰਿੰਡਾ ਦਾ ਅਹੁਦਾ ਸੰਭਾਲ ਲਿਆ ਹੈ। ਦੱਸਣਸੋਗ ਹੈ ਕਿ ਕੰਵਲਜੀਤ ਕੌਰ ਸੰਧੂ ਨਾਇਬ ਤਹਿਸੀਲਦਾਰ ਮੋਰਿੰਡਾ ਵੱਜੋਂ ਇਲਾਕਾ ਨਿਵਾਸੀਆਂ ਨੂੰ ਪਹਿਲਾਂ ਵੀ ਅਪਣੀਆਂ ਸੇਵਾਵਾਂ ਦੇ ਚੁੱਕੇ ਹਨ। ਹੁਣ ਉਹ ਬਾਊਂਡਰੀ ਸੈਲ੍ਹ ਚੰਡੀਗੜ ਤੋਂ ਬਦਲ ਕੇ ਮੋਰਿੰਡਾ ਆਏ ਹਨ। ਅਹੁਦਾ ਸੰਭਾਲਣ ਮੋਕੇ ਤਹਿਸੀਲਦਾਰ ਕੰਵਲਜੀਤ ਕੌਰ ਸੰਧੂ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਮੋਰਿੰਡਾ ਤਹਿਸੀਲ ਵਿੱਚ ਕੰਮ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈੇ ਤਾਂ ਬਿਨ੍ਹਾਂ ਕਿਸੇ ਡਰ ਤੋਂ ਉਨ੍ਹਾਂ ਨੂੰ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਅਪਣਾ ਕੰਮ ਇਮਾਨਦਾਰੀ ਨਾਲ ਨਿਭਾਉਣ ਲਈ ਬਚਨਵੱਧ ਹਨ। ਇਸ ਮੋਕੇ ਦੀਪਕ ਭਾਟੀਆ ਰੀਡਰ ਤਹਿਸੀਲਦਾਰ  ਗੁਰਨਾਮ ਸਿੰਘ ਰਜਿਸਟਰੀ ਕਲਰਕ , ਅਵਤਾਰ ਸਿੰਘ ਕਲਹੇੜੀ , ਡਾਟਾ ਉਪਰੇਟਰ ਸੋਮਨਾਥ ਬਲਦੇਵ ਨਗਰ ਅਤੇ ਅਮਰੀਕ ਸਿੰਘ ਸੇਵਾਦਾਰ ਆਦਿ ਹਾਜ਼ਰ ਸਨ।

Send this to a friend