ਸ਼ਹੀਦ ਭਗਤ ਸਿੰਘ ਨਗਰ, 14 ਅਕਤੂਬਰ (ਸਨਪ੍ਰੀਤ ਮਾਂਗਟ)- ਵਿਆਹ ਕਰਾਉਣ ਦਾ ਝਾਸਾਂ ਦੇ ਕੇ ਦੋ ਬੱਚਿਆ ਦੀ ਮਾਂ ਨਾਲ ਸਰੀਰਕ ਸਬੰਧ ਬਣਾਉਣ ਵਾਲੇ ਖਿਲਾਫ ਪੁਲਸ ਥਾਣਾ ਸਿਟੀ ਨੇ ਰੇਪ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਾਏ ਬਿਆਨਾ ਵਿੱਚ ਬਖਸੋਂ (ਕਾਲਪਨਿਕ ਨਾਂਅ) ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਉਸ ਦੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਰਾਹੋਂ ਦਾ ਹੀ ਇੱਕ ਲੜਕਾ ਵਿੱਕੀ ਕਿਸੇ ਨਾਲ ਅਫਸੋਸ ਕਰਨ ਲਈ ਆਇਆ ਤੇ ਫਿਰ ਆਨੇ ਬਹਾਨੇ ਮੇਰੇ ਘਰ ਆਉਣ ਲੱਗਾ ਤੇ ਮੈਨੂੰ ਇੱਕਲੀ ਦੇਖ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਕਰਕੇ ਉਸਨੇ ਮੇਰੇ ਨਾਲ ਸਰੀਰਕ ਬਣਾਉਣ ਲੱਗਿਆ ਤੇ ਮੇਰੇ ਨਾਲ ਪਤੀ ਪਤਨੀ ਵਾਂਗ ਰਹਿਣ ਲੱਗਿਆ।ਪਰ ਬਾਅਦ ਵਿੱਚ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੇ ਪਤਾ ਲੱਗਣ ਤੇ ਸਾਡੇ ਰਿਸ਼ਤੇ ਦਾ ਵਿਰੋਧ ਕੀਤਾ। ਜਿਸ ਤੋਂ ਬਾਅਦ ਅਸੀ ਵਿੱਕੀ ਦੇ ਪਰਿਵਾਰ ਦੇ ਕਹਿਣ ਤੇ ਰਾਹੋਂ ਤੋਂ ਆਪਣਾ ਮਕਾਨ ਵੇਚ ਕੇ ਅਲਾਚੋਰ ਰਹਿਣ ਲੱਗੇ। ਆਪਸੀ ਸਬੰਧਾਂ ਦੇ ਚੱਲਦਿਆ ਵਿੱਕੀ ਸਮੇਂ ਸਮੇਂ ਤੇ ਮੇਰੇ ਕੋਲੋ ਕਥਿਤ ਤੌਰ ਤੇ ਡਰਾ ਧਮਕਾ ਕੇ ਪੈਸੇ ਵੀ ਲੈਂਦਾਂ ਰਿਹਾ। ਅਲਾਚੋਰ ਆਉਣ ਤੋਂ ਬਾਅਦ ਵੀ ਵਿੱਕੀ ਦੇ ਪਰਿਵਾਰਕ ਮੈਂਬਰ ਉਸਦਾ ਪਿੱਛਾ ਕਰਦੇ ਰਹੇ। ਦਬਾਅ ਦੇ ਚੱਲਦਿਆਂ ਵਿੱਕੀ ਵਿਆਹ ਕਰਾਉਣ ਤੋਂ ਮੁਕਰ ਗਿਆ ਤੇ ਜਿਸ ਮਸਲੇ ਨੂੰ ਲੈ ਕਈ ਵਾਰ ਮੋਹਤਵਾਰ ਵਿਅਕਤੀਆਂ ਦੀ ਪੰਚਾਇਤ ਵੀ ਹੋ ਚੁੱਕੀ ਹੈ। ਪਰ ਕੋਈ ਸਿੱਟਾ ਨਹੀ ਨਿਕਲਿਆ। ਪੀੜਤਾਂ ਨੇ ਦਰਖਾਸਤ ਵਿੱਚ ਮੰਗ ਕੀਤੀ ਕਿ ਉਕਤ ਦੋਸ਼ੀ ਖਿਲਾਫ ਵਿਆਹ ਦਾ ਝਾਸਾਂ ਦੇ ਸ਼ਰੀਰਕ ਸ਼ੋਸ਼ਣ ਕਰਨ ਤੇ ਧੋਖਾ ਧੜੀ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਿਸ ਤੇ ਕਾਰਵਾਈ ਕਰਦੇ ਹੋਏ ਥਆਣਾ ਸਿਟੀ ਪੁਲਸ ਨੇ ਪੀੜਤਾਂ ਦੇ ਬਿਆਨਾ ਤੇ ਵਿੱਕੀ ਖਿਲਾਫ ਧਾਰਾ 376 ਤੇ 420 ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਹੈ।