ਜਲਾਲਾਬਾਦ 26 ਜੂਨ (ਜੋਨੀ ਦਰਗਨ)- ਪਿਛਲੇ ਮੇ ਸਮੇਂ ਤੋਂ ਜਲਾਲਾਬਾਦ ’ਚ ਚੋਰੀਆਂ ਦਾ ਸਿਲਸਿਲਾ ਥਮਣ ਦਾ ਨਾਂ ਨਹੀ ਲੇ ਰਿਹਾ ਤੇ ਚੋਰਾਂ ਦੇ ਹੌਸਲੇ ਇਨੇ ਬੁ¦ਦ ਹੋ ਗਏ ਹਨ ਕਿ ਆਏ ਦਿਨ ਚੋਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਬੀਤੀ ਰਾਤ ਸਥਾਨਕ ਗੋਬਿੰਦ ਨਗਰੀ ’ਚ ਚੋਰਾਂ ਵਲੋਂ ਇੱਕ ਘਰ ’ਤੇ ਧਾਵਾ ਬੋਲਿਆ ਗਿਆ ਤੇ 4 ਲੱਖ ਦੇ ਕਰੀਬ ਦਾ ਸਾਮਾਨ ਚੋਰੀ ਕਰਕੇ ਲੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਭਾਵਿਤ ਵਿਅਕਤੀ ਰਾਜ ਸਿੰਘ ਪੁੱਤਰ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾ ਦੇ ਇਸ ਘਰ ਨੂੰ ਦੋ ਗਲੀਆਂ ਲੱਗਦੀਆਂ ਹਨ ਤੇ ਘਰ ਦੇ ਮੈਂਬਰ ਦੂਜੇ ਪਾਸੇ ਸੌਂ ਰਹੇ ਸਨ ਤੇ ਉਹ ਆਪ ਘਰੋਂ ਬਾਹਰ ਗਿਆ ਹੋਇਆ ਸੀ ਤੇ ਇਸ ਸਾਇਡ ’ਤੇ ਘਰ ਨੂੰ ਸੁੰਨ੍ਹਾਂ ਵੇਖ ਕੇ ਚੋਰ ਗਲੀ ਵਿਚੋਂ ਘਰ ਦੇ ਮੇਨ ਗੇਟ ਤੋਂ ਅੰਦਰ ਵੜ ਆਏ ਅਤੇ ਘਰ ਦੇ ਦੋ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਵੜ ਗਏ ਅਤੇ ਘਰ ’ਚ ਉਸ ਦੀ ਭੈਣ ਦੇ ਵਿਆਹ ਲਈ ਬਣਿਆ 8 ਤੋਲੇ ਸੋਨਾ, ਡੇਢ ਲੱਖ ਰੁਪਇਆ ਜੋ ਉਨ੍ਹਾਂ ਨੇ ਟਰਾਲੇ ਦੀ ਕਿਸ਼ਤ ਦੇਣ ਲਈ ਰੱਖਿਆ ਸੀ। 20 ਹਜਾਰ ਅਲੱਗ ਅਲਮਾਰੀ ’ਚੋਂ ਲੇ ਗਏ ਅਤੇ ਵਿਆਹ ਲਈ ਘਰ ‘ਚ ਲਿਆਦਾਂ ਰਾਸ਼ਨ ਵੀ ਨਾਲ ਚੁੱਕ ਕੇ ਲੇ ਗਏ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ 4 ਲੱਖ ਦੇ ਕਰੀਬ ਦਾ ਨੁਕਸਾਨ ਹੋਇਆ ਹੈ।