ਪੰਜਾਬ ਸਰਕਾਰ ਨੇ ਪਹਿਲੇ ਬਜਟ ’ਚ ਹੀਂ ਮਜ਼ਦੂਰਾਂ ਨਾਲ ਕੀਤਾ ਧੋਖਾ : ਰੁਪਾਲੋਂ, ਰਾਜੇਵਾਲ

image ਖੰਨਾ, 26 ਜੂਨ (ਕੇ ਐਲ ਸਹਿਗਲ)-ਬੜੀਆਂ ਆਸਾਂ ਤੇ ਉਮੀਦਾਂ ਨਾਲ ਹੋਂਦ ਵਿਚ ਆਈ ਪੰਜਾਬ ਸਰਕਾਰ ਵੱਲੋਂ ਆਪਦੇ ਪਹਿਲੇ ਬਜਟ ਵਿਚ ਹੀ ਮਜ਼ਦੂਰਾਂ ਨਾਲ ਧੋਖਾ ਕੀਤਾ ਗਿਆ ਹੈ। ਕਿਉਂਕਿ ਪਲੇਠੇ ਬਜਟ ਵਿਚ ਮਜਦੂਰਾਂ ਲਈ ਕੋਈ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਲੋਕ ਚੇਤਨਾ ਲਹਿਰ ਪੰਜਾਬ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਤੇ ਐਨ.ਸੀ.ਪੀ ਦੇ ਆਗੂ ਨਿਰਮਲ ਸਿੰਘ ਰਾਜੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਹਰ ਇਕ ਵਰਗ ਲਈ ਬਜਟ ਵਿਚ ਕੁੱਝ ਨਾਂ ਕੁੱਝ ਕੀਤਾ ਗਿਆ। ਪਰ ਮਜਦੂਰ ਨੂੰ ਨਜ਼ਰ ਅੰਦਾਜ਼ ਕੀਤਾ ਗਿਆ। ਜਿਥੇ ਕਿਸਾਨ ਕਰਜ਼ਾ ਮੁਆਫੀ ਬਿਲ ਪੇਸ਼ ਕੀਤਾ ਗਿਆ ਪਰ ਮਜਦੂਰਾਂ ਦਾ ਕਰਜ਼ਾ ਮੁਆਫ ਨਹੀਂ ਕੀਤਾ ਗਿਆ ਹੈ। ਖੁਦਕੁਸ਼ੀਆਂ ਕਰਨ ਵਾਲੇ ਮਜਦੂਰਾਂ ਲਈ ਕੋਈ ਪ੍ਰੋਗਰਾਮ ਨਹੀਂ ਉਲੀਕਿਆਂ ਗਿਆ। ਚਾਹੀਦਾ ਤਾਂ ਇਹ ਸੀ ਕਿ ਸਰਕਾਰ ਮਜਦੂਰਾਂ ਦਾ ਵੀ ਕਰਜ਼ਾ ਮੁਆਫ ਕਰਦੀ ਤੇ ਸਾਰੇ ਕਿਸਾਨੀ ਕਰਜ਼ੇ ਤੇ ਲੀਕ ਮਾਰੀ ਜਾਂਦੀ ਤੇ ਖੁਦਕੁਸ਼ੀ ਕਰਨ ਵਾਲੇ ਮਜਦੂਰਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਦਿੱਤੀ ਜਾਂਦੀ। ਉਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਮਜਦੂਰਾਂ ਨੂੰ ਇਕ ਪਲੇਟਫਾਰਮ ਤੇ ਇਕੱਠੇ ਕਰਨ ਲਈ ਪ੍ਰੋਗਰਾਮ ਤਹਿ ਕੀਤਾ ਜਾਵੇਗਾ ਤੇ ਸੰਘਰਸ਼ ਦਾ ਬਿਗੁੱਲ ਵਜਾਇਆ ਜਾਵੇਗਾ।

Send this to a friend