ਬਛੜੇ ਦਾ ਸਿਰ ਕਟਣ ਵਾਲਿਆਂ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਸ਼ਿਵ ਸੈਨਿਕਾਂ ਵੱਲੋਂ ਪ੍ਰਦਰਸ਼ਨ

image ਕਾਦੀਆਂ, 21 ਜੂਨ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਬੀਤੇ ਦਿਨੀਂ ਸਥਾਨਿਕ ਰਾਮਪੁਰਾ ਰੋਡ ਤੇ ਬਛੜੇ ਦੇ ਕਟੇ ਸਿਰ ਦੇ ਮਿਲਣ ਤੋਂ ਬਾਅਦ ਸ਼ਹਿਰ ਵਿਚ ਤਣਾਅ ਪੈਦਾ ਹੋ ਗਿਆ ਸੀ। ਜਿਸਦੇ ਬਾਅਦ ਵਿਚ ਪੁਲਿਸ ਜਿਲਾ ਗੁਰਦਾਸਪੁਰ ਦੇ ਐਸ ਐਸ ਪੀ ਭੁਪਿੰਦਰਜੀਤ ਸਿੰਘ ਵਲੋਂ ਹਿੰਦੂ ਸੰਗਠਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੁੰ ਸ਼ਾਂਤੀ ਬਣਾਏ ਰਖਣ ਦੀ ਅਪੀਲ ਕਰਦੇ ਹੋਏ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੀ ਗਲ ਕਹੀ ਗਈ ਸੀ। ਕੀ ਸੀ ਮਾਮਲਾ।ਸ਼ਨੀਵਾਰ ਨੁੰ ਰਾਮਪੁਰਾ ਰੋਡ ਤੇ ਬਛੜੇ ਦਾ ਕਟਿਆ ਹੋਇਆ ਸਿਰ ਮਿਲਣ ਤੋਂ ਬਾਅਦ ਲੋਕਾਂ ਵਿਚ ਗੁਸਾ ਵਧ ਗਿਆ ਤਦ ਕਿਸੇ ਤਰਾਂ ਸੁਲਝੇ ਹੋਏ ਨੇਤਾਵਾਂ ਡਾ ਛਾਬੜਾ ਅਤੇ ਵਰਿੰਦਰ ਪ੍ਰਭਾਕਰ ਵਲੋਂ  ਕਿਸੇ ਤਰਾਂ ਮਾਮਲੇ ਨੁੰ ਸੰਭਾਲ ਲਿਆ ਗਿਆ ਅਤੇ ਪੁਲਿਸ ਵਲੋਂ ਮੈਡੀਕਲ ਕਰਵਾਉਣ ਦੇ ਬਾਅਦ ਬਛੜੇ ਦਾ ਸਿਰ  ਹਿੰਦੂ ਸੰਗਠਨਾਂ ਦੇ ਹਵਾਲੇ ਕਰ ਦਿਤਾ ਗਿਆ ਜਿਸ ਨੂੰ ਬਾਅਦ ਵਿਚ ਜਮੀਨ ਵਿਚ ਦਬਾ ਦਿਤਾ ਗਿਆ। ਅਤੇ ਐਸ ਐਸ ਪੀ ਬਟਾਲਾ ਦੇ ਨਿਰਦੇਸ਼ਾਂ ਵਿਚ ਇਲਾਕੇ ਦੇ ਤਿੰਨ ਥਾਣਿਆਂ ਦੇ ਐਸ ਐਚ ਉਜ ਦੀ ਡਿਊਟੀ ਗੁਜਰਾਂ ਦੇ ਡੇਰਿਆਂ ਅਤੇ ਪਿੰਡਾਂ ਨੁੰ ਖੰਗਾਲਣ ਦੇ ਲਈ ਲਗਾ ਦਿਤੀ ਗਈ ਸੀ। ਹੁਣ ਚਾਰ ਦਿਨ ਬਾਅਦ ਵੀ ਕੋਈ ਗ੍ਰਿਫਤਾਰੀ ਨਾ ਹੋਣ ਦੇ ਕਾਰਨ ਹਿੰਦੂ ਸੰਗਠਨਾਂ ਵਲੋਂ ਰੋਸ਼ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਤੇ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਪ੍ਰਧਾਨ ਕਮਲੇਸ਼ ਭਰਦਵਾਜ ਵਿਸ਼ੇਸ਼ ਤੋਰ ਤੇ ਮੋਜੂਦ ਹੋਏ।ਇਸ ਮੌਕੇ ਸੈਨਾ ਨੇਤਾ ਕਰਣੀ ਮਹਾਜਨ, ਹਰਪ੍ਰੀਤ ਸਿੰਘ ਪੰਜਾਬ ਉਪਪ੍ਰਧਾਨ, ਰਜਿੰਦਰ ਸੰਧੂ ਜਿਲਾ ਚੈਅਰਮੈਨ, ਬਿਟੂ ਯਾਦਵ ਵਰਿਸ਼ਟ ਸ਼ਿਵ ਸੈਨਾ ਨੇਤਾ, ਕਮਲ  ਵਰਮਾ, ਰਾਜੀਵ ਮਹਾਜਨ ਸੰਗਠਨ ਮੰਤਰੀ ਪੰਜਾਬ, ਵਿਸ਼ਾਲ ਦਤਾ, ਵਿਕਰਮ ਦਤਾ ਪ੍ਰਧਾਨ ਯੁਵਾ ਮੋਰਚਾ, ਅਜੈ ਸੇਠ ਉਤਰੀ ਭਾਰਤ ਪ੍ਰਮੁਖ, ਸੋਨੁੰ ਸ਼ਰਮਾ, ਅਸ਼ਵਨੀ ਵਰਮਾ, ਜਿਲਾ  ਵਾਈਸ ਪ੍ਰਧਾਨ ਬਿਸ਼ਨ ਦਾਸ, ਰਾਜੇਸ਼ ਕੁਮਾਰ,  ਹਨੀ ਸਿੰਘ, ਸ਼ਿਵਮ ਜੰਬਾ, ਰਾਮਦਾਸ, ਮੁਖਵਿੰਦਰ ਸਿੰਘ ਮਿੰਦੀ, ਰਵਿ ਆਦਿ ਮੋਜੂਦ ਸਨ।

Send this to a friend