ਬੋਹਾ, 21 ਜੂਨ (ਸੰਤੋਖ ਸਾਗਰ)-ਨੌਜਵਾਨ ਲੋਕ ਭਲਾਈ ਕਲੱਬ ਬੋਹਾ ਵੱਲੋਂ ਤੇ ਚੌਥੇ ਸਲਾਨਾ ਅੱਖਾਂ ਦੇ ਮੁੱਫਤ ਕੈਂਪ ਦੇ ਆਯੋਜਨ ਦੌਰਾਨ 41 ਮਰੀਜਾਂ ਦੇ ਸਫਲ ਅਪ੍ਰੇਸ਼ਨ ਸੰਕਰਾਂ ਆਈ ਹਸਪਤਾਲ ਲੁਧਿਆਣਾ ਤੋਂ ਹੋਏ। ਅਪ੍ਰੇਸ਼ਨ ਕਰਵਾਉਣ ਤੋਂ ਤੋਂ ਬਾਅਦ ਕਲੱਬ ਵੱਲੋਂ ਭੇਜੀ ਫਰੀ ਬੱਸ ਸੇਵਾ ਸਿੱਧਾ ਇਹਨਾਂ ਮਰੀਜਾਂ ਨੂੰ ਲੁਧਿਆਣਾ ਤੋਂ ਲੈਕੇ ਪੰਜਾਬ ਮਹਾਵੀਰ ਦਲ ਧਰਮਸ਼ਾਲਾ ਵਿਖੇ ਪਹੁੰਚੀ। ਜਿੱਥੇ ਇਹਨਾਂ ਮਰੀਜਾਂ ਦਾ ਬੋਹਾ ਪਹੁੰਚਣ ਤੇ ਕੱਲਬ ਦੇ ਸਾਰੇ ਮੈਂਬਰ ਸਵਾਗਤ ਕੀਤਾ। ਸਾਡੇ ਪੱਤਰਕਾਰ ਨੂੰ ਕਲੱਬ ਮੈਂਬਰਾਂ ਨੇ ਕਿਹਾ ਕਿ ਕਲੱਬ ਮੈਂਬਰ ਜਿਸ ਤਰਾਂ ਨਿਸ਼ਕਾਮ ਭਾਵ ਨਾਲ ਮਾਨਵਤਾ ਦੀ ਸੇਵਾ ਕਰ ਰਹੇ ਹਨ ਉਸੇ ਤਰਾਂ ਹੀ ਅੱਗੇ ਤੋਂ ਵੀ ਕਰਦੇ ਰਹਿਣਗੇ। ਕਲੱਬ ਦੀ ਮੱਦਦ ਨਾਲ ਅਪ੍ਰੱਸ਼ਨ ਕਰਵਾਕਲੇ ਆਏ ਮਰੀਜਾਂ ਨੇ ਕਲੱਬ ਮੈਂਬਰਾਂ ਦਾ ਧੰਨਬਾਦ ਕੀਤਾ।ਇਸ ਮੌਕੇ ਕਲੱਬ ਦੇ ਪ੍ਰਧਾਨ ਅਮਨ ਪੰਨੂੰ, ਸਰਪ੍ਰਸਤ ਹਰਪਾਲ ਸਿੰਘ ਪੰਮੀ, ਖਜਾਨਚੀ ਸੁਖਚੈਨ ਭੰਮੇ,ਸੇਵਾ ਸੁਸਾਇਟੀ ਤੋਂ ਡਾਕਟਰ ਸਤਨਾਮ ਸਿੰਘ ਗੁਰੂ, ਜਗਤਾਰ ਸਿੰਘ,ਮਾਸਟਰ ਗੁਰਮੇਲ ਸਿੰਘ, ਤਵਾਲੀ ਸਿੰਘ ਆਦਿ ਹਾਜਿਰ ਸਨ।