June 20, 2026 10:07 am

ਕੰਟਰੋਲ ਰੇਖਾ ਨੇੜੇ ਘੁਸਪੈਠ ਨਹੀਂ ਕੀਤੀ : ਪਾਕਿ ਫ਼ੌਜ

ਇਸਲਾਮਾਬਾਦ, 3 ਅਕਤੂਬਰ (ਪੀ.ਟੀ.)-ਪਾਕਿਸਤਾਨ ਫ਼ੌਜ ਨੇ ਜੰਮੂ ਅਤੇ ਕਸ਼ਮੀਰ ਵਿਚ ਕੰਟਰੋਲ ਰੇਖਾ ਨੇੜੇ ਘੁਸਪੈਠ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਭਾਰਤ ਵੱਲੋਂ ਇਸ ਸਬੰਧੀ ਲਾਏ ਗਏ ਦੋਸ਼ ‘ਬਿਲਕੁਲ ਬੇਬੁਨਿਆਦ’ ਹਨ। ਪਾਕਿਸਤਾਨੀ ਫ਼ੌਜ ਦੇ ਇਕ ਬੁਲਾਰੇ ਨੇ ਖ਼ਬਰ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਜਿਹਾ ਕੁਝ ਵੀ ਨਹੀਂ ਹੋਇਆ ਤੇ ਇਹ ਸਭਾ ਝੂਠ ਹੈ। ਅਸੀਂ ਇਨ੍ਹਾਂ ਦੋਸ਼ਾਂ ਨੂੰ ਰੱਦ ਕਰਦੇ ਹਾਂ।’ ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਕੇਰਨ ਸੈਕਟਰ ਵਿਚ ਅੱਤਵਾਦੀਆਂ ਵੱਲੋਂ ਕੀਤੀ ਗਈ ਘੁਸਪੈਠ ਦੌਰਾਨ 5 ਭਾਰਤੀ ਜਵਾਨ ਜ਼ਖ਼ਮੀ ਹੋ ਗਏ ਸਨ ਤੇ ਦੋਵਾਂ ਧਿਰਾਂ ਵਿਚਾਲੇ 9 ਦਿਨ ਤੱਕ ਮੁਕਾਬਲਾ ਚਲਿਆ। ਇਸ ਸਬੰਧ ਵਿਚ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਨੇ ਕਿਹਾ ਸੀ ਕਿ ਘੁਸਪੈਠ ਦੌਰਾਨ ਅੱਤਵਾਦੀਆਂ ਨਾਲ ਪਾਕਿਸਤਾਨ ਸੈਨਾ ਦੇ ਵਿਸ਼ੇਸ਼ ਦਸਤੇ ਵੀ ਸ਼ਾਮਿਲ ਹਨ।

Send this to a friend