ਧੂਰੀ, 14 ਜੂਨ (ਅਨਵਰ)- ਐਂਟੀ ਕੁਰੱਪਸ਼ਨ ਵਲਫੇਅਰ ਸਸਾਇਟੀ ਪੰਜਾਬ ਦੇ ਚੇਅਰਮਨ ਸ਼੍ਰੀ ਤਰਸੇਮ ਵਰਮਾਂ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰ. ਮਨਦੀਪ ਸਿੰਘ ਸਿੱਧੂ ਨੇ ਇੱਕ ਮਿਹਨਤੀ ਅਤੇ ਇਮਾਨਦਾਰ ਅਫਸਰ ਉਪ ਕਪਤਾਨ ਪੁਲਿਸ ਸ੍ਰ. ਅਕਾਸ਼ਦੀਪ ਸਿੰਘ ਔਲਖ ਨੂੰ ਧੂਰੀ ਲਾਇਆ । ਜਦੋਂ ਤੋਂ ਸ੍ਰ. ਔਲਖ ਨੂੰ ਧੂਰੀ ਦਾ ਚਾਰਜ ਸਾਂਭਿਆ ਹ, ਉਸ ਸਮੇਂ ਤੋਂ ਸ਼ਹਿਰ ਵਿਖੇ ਵਾਪਰਣ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪਈ ਹ ਅਤੇ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗਿਰਹਾਂ ਦਾ ਵੀ ਪਰਦਾਫਾਸ਼ ਕੀਤਾ ਹ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਵੱਲੋਂ ਨਸ਼ੇ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰ. ਔਲਖ ਨੇ ਨਸ਼ਾ ਤਸਕਰਾਂ ਦੇ ਕਾਰਬਾਰਾਂ ਉਪਰ ਨਕੇਲ ਕਸਣ ਦਾ ਵੱਡਾ ਉਪਰਾਲਾ ਕੀਤਾ ਹ ਜਿਸ ਕਾਰਨ ਹਲਕੇ ਦੇ ਲਕ ਉਹਨਾਂ ਦੀ ਕਾਰਗੁਜ਼ਾਰੀ ਤੋਂ ਕਾਫੀ ਪ੍ਰਭਾਵਿਤ ਹਨ। ਸ੍ਰ. ਔਲਖ ਦੀ ਇਸ ਵਧੀਆ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੁੰਦੇ ਹਏ ਐਂਟੀ ਕੁਰੱਪਸ਼ਨ ਵਲਫੇਅਰ ਸਸਾਇਟੀ ਪੰਜਾਬ ਵੱਲੋਂ ਉਹਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।