ਕਾਦੀਆਂ ਗਿਰਦੋਰ ਦੇ ਢਿੱਲ-ਮੱਠ ਰਵੱਈਏ ਤੋਂ ਪ੍ਰੇਸ਼ਾਨ ਜ਼ਮੀਨ ਮਾਲਕ

ਕਾਦੀਆਂ, 13 ਜੂਨ (ਅਬਦੁਲ ਸਲਾਮ ਤਾਰੀ, ਰਾਜੂ ਖਹਿਰਾ)-ਹਲਕਾ ਕਾਦੀਆਂ ਦੇ ਗਿਰਦੋਰ ਦੇ ਢਿਲ ਮਿਠ ਰਵੈਏ ਕਾਰਨ ਹਲਕੇ ਦੇ ਜ਼ਮੀਨ ਮਾਲਕਾਨ ਅਤੇ ਖ਼ਰੀਦਾਰ ਕਾਫ਼ੀ ਪ੍ਰੇਸ਼ਾਨ ਹਨ। ਇਸ ਸੰਬੰਧ ਚ ਕੁਝ ਜ਼ਮੀਨ ਮਾਲਕਾਨ ਅਤੇ ਖ਼ਰੀਦਾਰਾਂ ਨੇ ਨਾਂ ਨਾ ਛਾਪਣ ਦੀ ਸ਼ਰਤ ਤੇ ਦਸਿਆ ਕਿ ਅਸੀਂ ਅਪ੍ਰੈਲ ਮਹੀਨੇ ਦੀ ਲੋੜੀਂਦੀ ਕਾਗ਼ਜ਼ੀ ਕਾਰਵਾਈ ਦੇ ਨਾਲ ਜ਼ਮੀਨ ਦੀ ਪੈਮਾਇਸ਼ ਦੀ ਦਰਖ਼ਾਸਤ ਦਿਤੀ ਹੋਈ ਹੈ। ਪਰ ਹਲਕੇ ਦਾ ਗਿਰਦੋਰ ਅਜਕਲ ਅਜਕਲ ਕਰਕੇ  ਪੈਮਾਇਸ਼ ਕਰਨ ਤੋਂ ਆਣਾਕਾਨੀ ਕਰ ਰਿਹਾ ਹੈ। ਅਤੇ ਮਾਮਲੇ ਨੂੰ ਲੰਬਾ ਖਿਚੀ ਚਲਾ ਜਾ ਰਿਹਾ ਹੈ। ਜਦਕਿ ਪ੍ਰਾਪਰਟੀ ਡੀਲਰ ਜਦੋਂ ਚਾਹੁਣ ਜ਼ਮੀਨਾਂ  ਦੀ ਤੁਰੰਤ ਪੈਮਾਇਸ਼ ਹੋ ਜਾਂਦੀ ਹੈ। ਲੋਕਾਂ ਦਾ ਕਹਿਣਾ ਹੈ ਕਿ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਚੋਂ  ਭ੍ਰਿਸ਼ਟਾਚਾਰ ਖ਼ਤਮ ਕਰਨ ਦੀ ਗਲ ਕਰਰਹੇ ਹਨ। ਪਰ ਅਸਲੀਅਤ ਚ ਕੁਝ ਵੀ ਨਹੀਂ ਹੋ ਰਿਹਾ ਹੈ। ਹਲਕਾਵਾਸੀਆਂ ਨੇ ਕਾਦੀਆਂ ਦੇ ਗਿਰਦੋਰ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ।  ਇਸ ਬਾਰੇ ਜਦ ਨਾਈਬ ਤਹਿਸੀਲਦਾਰ ਕਾਦੀਆਂ ਨੂੰ ਪੁਛਿਆ ਗਿਆ ਤੇ ਉਹਨਾਂ ਕਿਹਾ ਕਿ ਸਟਾਫ ਘਟ ਹੋਣ ਕਾਰਣ ਇਹ ਮੁਸ਼ਕਿਲ ਆ ਰਹੀ ਹੈ।

Send this to a friend