ਸਰਕਾਰ ਨੂੰ ਬਦਨਾਮ ਕਰਨ ਵਾਲੇ ਬਾਹਰਲੇ ਲੋਟੂਆਂ ਨੂੰ ਸਰਕਾਰ ਬਨਣ ਤੇ ਜ਼ਿਲ੍ਹੇ ਵਿਚ ਦਾਖਲ ਨਹੀਂ ਹੋਣ ਦਿਆਗੇਂ : ਭੂੰਦੜ

image ਮਾਨਸਾ, 12 ਜੂਨ (ਸਾਮ ਲਾਲ)- ਸ੍ਰੋਮਣੀ ਅਕਾਲੀ ਦਲ ਵੱਲੋਂ ਜ਼ਿਲ੍ਹਾ ਪੱਧਰੀ ਦਿੱਤੇ ਜਾ ਰਹੇ ਧਰਨੇ ਤਹਿਤ ਮਾਨਸਾ ਵਿਖੇ ਵਿਸ਼ਾਲ ਧਰਨਾ ਨੇੜੇ ਡੀ.ਸੀ ਦਫਤਰ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆ ਸ੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਮੈਬਰ ਅਤੇ ਮੈਬਰ ਰਾਜ ਸਭਾ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ 3 ਮਹੀਨਿਆ ਦੇ ਕਾਂਗਰਸੀ ਰਾਜ ਨੇ ਮੁਗਲਾ ਦੇ ਰਾਜ ਨੂੰ ਚੇਤੇ ਕਰਾ ਦਿੱਤਾ ਹੈ।ਅੱਜ ਪੰਜਾਬ ਵਿਚ ਅਮਨ ਕਾਨੂੰਨ ਦੇ ਨਾ ਦੀ ਕੋਈ ਚੀਜ ਨਹੀ ਹੈ ਸਰੇਆਮ ਕਾਂਗਰਸੀਆ ਵੱਲੋਂ ਲੋਕਾਂ ਨੂੰ ਕੁੱਟਿਆ ਅਤੇ ਲੁੱਟਿਆ ਜਾ ਰਿਹਾ ਹੈ ਅਤੇ ਚੋਣਾਂ ਦੋਰਾਨ ਲੋਕਾਂ ਨਾਲ ਕੀਤੇ ਵਾਅਦੇ ਮੁਕਰਨ ਹੋਈ ਕਾਂਗਰਸ ਸਰਕਾਰ ਦੇ ਮੰਤਰੀ ਦੋਵੇਂ ਹੱਥੀ ਖਜਾਨੇ ਨੂੰ ਲੁੱਟ ਰਹੇ ਹਨ ਅਤੇ ਨਸਾ ਤਸਕਰਾਂ ਆਪਣੇ ਮਨਮਾਨੀਆ ਕਰ ਰਹੇ ਹਨ ਅਤੇ ਡਾਕਟਰਾਂ ਵੱਲੋਂ ਅਮਲੀ ਘੋਸਿਤ ਕੀਤੇ ਗਏ ਲੋਕਾਂ ਨੂੰ ਨਜਾਇਜ ਪਰਚੇ ਦਰਜ ਕਰਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ। ਕਿਸਾਨੀ ਕਰਜੇ ਤੇ ਬੋਲਦਿਆ ਭੂੰਦੜ ਨੇ ਕਿਹਾ ਕਿ 70 ਤੋਂ ਵੱਧ ਕਿਸਾਨ ਖੁਦਕੁਸੀਆ ਕਰ ਗਏ ਹਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੀ ਕੋਈ ਵੀ ਮਾਲੀ ਮਦਦ ਨਹੀ ਕੀਤੀ ਗਈ।ਕਿਸਾਨਾਂ ਨਾਲ ਕਰਜਾ ਮੁਆਫੀ ਕੀਤੇ ਵਾਅਦੇ ਨੂੰ ਠੰਡੇ ਬਸਤੇ ਵਿਚ ਪਾਕੇ ਰੱਖ ਦਿੱਤਾ ਹੈ ਜਦਕਿ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆ ਬੇਅਦਬੀਆ ਵਿਚ ਦਿਨੋ ਦਿਨ ਵਾਧਾ ਹੋ ਰਿਹਾ ਹੈ।ਉਕਤ ਆਗੂ ਨੇ ਇਕੱਠ ਦੋਰਾਨ ਇਹ ਗੱਲ ਕਬੂਲ ਕੀਤੀ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਮਾਨਸਾ ਜਿਲ੍ਹੇ ਵਿਚ  ਬਾਹਰੋਂ ਆਏ ਆਗੂਆ ਅਤੇ ਨੱਤੀਆ ਵਾਲਿਆ ਸਰਕਾਰ ਨੂੰ ਬਦਨਾਮ ਕਰਨ ਵਿਚ ਕੋਈ ਕਸਰ ਨਹੀ ਛੱਡੀ ਅਤੇ ਕੀਤੀ ਗਈ ਲੁੱਟ ਕਸੁੱਟ ਕਾਰਨ ਸਾਨੂੰ ਨਾਮੋਸੀ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਲੋਕਾਂ ਨੂੰ ਹੁਣ ਜਿਲ੍ਹੇ ਵਿਚ ਦਾਖਲ ਨਹੀ ਹੋਣ ਦਿੱਤਾ ਜਾਵੇਗਾ ਪਾਰਟੀ ਵਿਚ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਹੀ ਮਾਨ ਸਨਮਾਨ ਦਿੱਤਾ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਮੇਰੀ ਹੋਵੇਗੀ। ਇਸ ਮੌਕੇ ਬੁਲਾਰੇ ਐਮ.ਐਲ.ਏ. ਦਿਲਰਾਜ ਸਿੰਘ ਭੂੰਦੜ, ਸ੍ਰੋਮਣੀ ਅਕਾਲੀ ਦਲ ਜਿਲ੍ਹਾ ਮਾਨਸਾ ਦੇ ਪ੍ਰਧਾਨ  ਗੁਰਮੇਲ ਸਿੰਘ ਫਫੜੇ ਭਾਈਕੇ, ਚੇਅਰਮੈਨ ਸੁਖਵਿੰਦਰ ਸਿੰਘ ਔਲਖ, ਚੇਅਰਮੈਨ ਪ੍ਰੇਮ ਕੁਮਾਰ ਅਰੋੜਾ, ਡਾ: ਨਿਸਾਨ ਸਿੰਘ ਬੁਢਲਾਡਾ, ਇਸਤਰੀ ਅਕਾਲੀ ਦਲ ਦੀ ਆਗੂ ਸਿਮਰਜੀਤ ਕੋਰ ਸਿੰਮੀ, ਸੂਰਜ ਕੋਰ ਖਿਆਲਾ, ਬੀਬੀ ਬਲਵੀਰ ਕੋਰ, ਜਿਲ੍ਹਾ ਯੂਥ ਮਾਨਸਾ ਦੇ ਪ੍ਰਧਾਨ ਅਵਤਾਰ ਸਿੰਘ ਰਾੜਾ, ਯੂਥ ਅਕਾਲੀ ਦਲ ਮਾਲਵਾ ਜੋਨ ਦੇ ਆਗੂ ਦਰਸਨ ਸਿੰਘ ਮੰਡੇਰ, ਰਘਵੀਰ ਸਿੰਘ ਮਾਨਸਾ, ਰੇਸਮ ਸਿੰਘ ਬਣਾਵਾਲੀ, ਕਾਲਾ ਕੁਲਰੀਆ, ਸਰਕਲ ਮਾਨਸਾ ਦੇ ਜਥੈਦਾਰ ਜਸਵਿੰਦਰ ਸਿੰਘ ਤਾਮਕੋਟ, ਹਰਭਜਨ ਸਿੰਘ ਖਿਆਲਾ, ਗੁਰਸੇਵਕ ਸਿੰਘ ਜਵਾਹਰਕੇ, ਸ੍ਰੋਮਣੀ ਕਮੇਟੀ ਮੈਬਰ ਗੁਰਪ੍ਰੀਤਸਿੰਘ ਝੱਬਰ, ਮਿੱਠੂ ਸਿੰਘ ਕਾਹਨੇਕੇ, ਮੇਵਾ ਸਿੰਘ ਬਾਦਰਾਂ, ਜਗਪ੍ਰੀਤ ਸਿੰਘ ਜੱਗ, ਬਿਕਰ ਸਿੰਘ ਮਘਾਣੀਆ, ਬੀ.ਜੇ.ਪੀ ਦੇ ਆਗੂ ਸੂਰਜ ਛਾਬੜਾ, ਬੀ.ਜੇ.ਪੀ ਜਿਲ੍ਹਾ ਪ੍ਰਧਾਨ ਸਤੀਸ ਗੋਇਲ, ਗੁਰਜੀਤ ਸਿੰਘ, ਸੇਵਕ ਸਿੰਘ ਅਹਿਮਦਪੁਰ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਸਿਕੰਦਰ ਸਿੰਘ ਰਿਓਂਦ, ਵਿੱਕੀ ਬੱਤਰਾ, ਹਰਮਨਜੀਤ ਸਿੰਘ ਭੰਮਾ, ਗੁਰਪ੍ਰੀਤ ਸਿੰਘ ਬਣਾਂਵਾਲੀ ਵੀ ਮੌਜੂਦ ਸਨ।

Send this to a friend