ਚੰਡੀਗੜ੍ਹ, 12 ਜੂਨ (ਪੰਜਾਬ ਟਾਇਮਜ਼ ਬਿਊਰੋ)- ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸੂਬੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਆਯੂਸ਼ ਡਿਸਪੈਂਸਰੀਆਂ ਤੇ 20 ਬਿਸਤਰੀਆਂ ਤਕ ਦੇ ਹਸਪਤਾਲ ਖੋਲ੍ਹਣ ਲਈ ਨਵੀਂ ਆਯੂਸ਼ ਖਰੜਾ ਨੀਤੀ ਬਣਾਈ ਗਈ ਹੈ। ਇਸ ਨੂੰ 15 ਦਿਨਾਂ ਲਈ ਜਨਤਾ ਦੇ ਸੁਝਾਵਾਂ ਲਈ ਵਿਭਾਗ ਦੀ ਵੈਬਸਾਈਟ ਾ.ੳੇੁਸਹਹੳਰੇੳਨੳ.ਗੋਵ.ਨਿ ’ਤੇ ਅਪਲੋਡ ਕੀਤਾ ਗਿਆ ਹੈ। ਸਿਹਤ ਮੰਤਰੀ ਨੇ ਦਸਿਆ ਕਿ ਇਸ ਨੀਤੀ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤੋਂ ਬਾਅਦ ਨੀਤੀ ਦੇ ਤਹਿਤ ਸੂਬ ਦੇ ਵੱਖ-ਵੱਖ ਖੇਤਰਾਂ ਵਿਚ ਆਯੂਸ਼ ਡਿਸਪੈਂਸਰੀਆਂ, 10 ਅਤੇ 20 ਬਿਸਤਰੀਆਂ ਵਾਲੇ ਹਸਪਤਾਲ ਖੋਲ੍ਹੇ ਜਾਣਗੇ। ਉਨ੍ਹਾਂ ਦਸਿਆ ਕਿ ਇਸ ਸਮੇਂ ਸੂਬੇ ਵਿਚ ਕੁਲ 506 ਆਯੂਸ਼ ਸਹੂਲਤਾਂ ਚਲ ਰਹੀਆਂ ਹਨ, ਜਿੰਨ੍ਹਾਂ ਵਿਚ ਹੋਰ ਸੁਧਾਰ ਦੀ ਲੋਂੜ ਹੈ। ਸ੍ਰੀ ਵਿਜ ਨੇ ਦਸਿਆ ਕਿ ਇਸ ਨੀਤੀ ਨਾਲ ਇਲਾਜ ਲਈ ਆਯੂਸ਼ ਦੀ ਵੱਖ-ਵੱਖ ਵਿਧੀਆਂ ਨੂੰ ਮੁੱਖ ਧਾਰਾ ਵਿਚ ਸ਼ਾਮਿਲ ਕਰਨ ਵਿਚ ਮਦਦ ਮਿਲੇਗੀ।