ਸਰਦੂਲਗੜ੍ਹ, 11 ਜੂਨ (ਵਿਪਨ ਗੋਇਲ, ਬਲਜੀਤ ਪਾਲ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਦੀ ਅਗਵਾਈ ਵਿੱਚ ਥਾਣਾ ਸਰਦੂਲਗੜ੍ਹ ਵੱਲੋ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਤਹਿਤ ਸਰਦੂਲਗੜ੍ਹ ਸ਼ਹਿਰ ਵਿੱਚ 40 ਗ੍ਰਾਮ ਹੀਰੋਅਨ ਅਤੇ 10 ਗ੍ਰਾਮ ਸਮੈਕ ਸਮੇਤ ਤਿੰਨ ਵਿਆਕਤੀ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਥਾਣਾ ਸਰਦੂਲਗੜ੍ਹ ਦੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਤਿੰਨ ਵਿਆਕਤੀ ਮੋਟਰ ਸਾਈਕਲ ਨੰਬਰ ਐਚ.ਆਰ.44 ਐਚ 3156 ਤੇ ਰੋੜਕੀ ਰੋਡ ਤੇ ਜਾ ਰਹੇ ਸੀ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਜਦ ਉਨ੍ਹਾਂ ਦੀ ਤਲਾਸੀ ਲਈ ਤਾਂ ਉਨ੍ਹਾਂ ਦੇ ਪਾਸੋਂ 40 ਗ੍ਰਾਮ ਹੀਰੋਅਨ ਅਤੇ 10 ਗ੍ਰਾਮ ਸਮੈਕ ਬਰਾਮਦ ਕੀਤੀ ਗਈ ਜਿਹਨ੍ਹਾ ਦੀ ਪਹਿਚਾਣ ਰਾਜਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਭੈਣੀ ਗੁਜਰਾ ਜ਼ਿਲ੍ਹਾ ਲੁਧਿਆਣਾ, ਹਰਜਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਖੂਨਣ ਜ਼ਿਲ੍ਹਾ ਫਤਿਹਾਬਾਦ (ਹਰਿਆਣਾ) ਅਤੇ ਬਸੰਤ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਢਾਣੀ ਖਾਨ ਮੁਹੰਮਦ ਜਿਲ੍ਹਾ ਫਤਿਹਾਬਾਦ (ਹਰਿਆਣਾ) ਦੀ ਤੋਰ ਤੇ ਹੋਈ ਹੈ। ਪੁਲਿਸ ਨੇ ਤਿੰਨੋ ਵਿਆਕਤੀਆ ਤੇ ਥਾਣਾ ਸਰਦੂਲਗੜ੍ਹ ਵਿਖੇ ਮਾਮਲਾ ਦਰਜ਼ ਕਰਕੇ ਮੋਟਰ ਸਾਈਕਲ ਸਮੇਤ ਗ੍ਰਿਫਤਾਰ ਕਰ ਲਿਆ ਹੈ।